SBS Punjabi-logo

SBS Punjabi

SBS (Australia)

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

Location:

Sydney, Australia

Description:

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

Language:

Punjabi

Contact:

SBS Radio Sydney Locked Bag 028 Crows Nest NSW 1585 Australia 02-8333 2821


Episodes
Ask host to enable sharing for playback control

ਜਨਮ ਸਿੱਧ ਅਧਿਕਾਰ (Birthright) ਸਿਟੀਜ਼ਨਸ਼ਿੱਪ ਦੇ ਹੱਕ ਨੂੰ ਖਤਮ ਕਰਨ ਦੇ ਟਰੰਪ ਦੇ ਐਲਾਨ ‘ਤੇ ਲੱਗੀ ਰੋਕ

1/27/2025
ਜਨਮ ਤੋਂ ਅਮਰੀਕਾ ਦੀ ਨਾਗਰਿਕਤਾ ਮਿਲਣ ਦੇ ਅਧਿਕਾਰ ਨੂੰ ਡੋਨਾਲਡ ਟਰੰਪ ਨੇ ਖਤਮ ਕਰਨ ਦੇ ਆਦੇਸ਼ ਜਾਰੀ ਕੀਤੇ ਸਨ, ਪਰ ਉਸਦੇ ਇਹਨਾਂ ਆਦੇਸ਼ਾਂ ‘ਤੇ ਫੈਡਰਲ ਜੱਜ ਨੇ ਅਸਥਾਈ ਤੌਰ ‘ਤੇ ਰੋਕ ਲਗਾ ਦਿੱਤੀ ਹੈ। ਇਸ ਨਾਲ ਟਰੰਪ ਦੀ ਇਮੀਗ੍ਰੇਸ਼ਨ ਪੋਲਿਸੀ ਨੂੰ ਪਹਿਲਾ ਵੱਡਾ ਝਟਕਾ ਲੱਗਾ ਹੈ ਕਿਉਂਕਿ ਇਹ ਰੋਕ ਉਸ ਦੇ ਦੂਸਰੇ ਕਾਰਜਕਾਲ ਦੇ ਚੋਣ ਪ੍ਰਚਾਰ ਦੌਰਾਨ ਚਰਚਾ ‘ਚ ਰਹੀ ਸੀ।

Duration:00:05:47

Ask host to enable sharing for playback control

ਖ਼ਬਰਨਾਮਾ: ਵਿਕਟੋਰੀਆ ਦੇ ਬਹੁਤ ਸਾਰੇ ਇਲਾਕਿਆਂ 'ਚ 'ਟੋਟਲ ਫਾਇਰ ਬੈਨ'

1/27/2025
'ਕੰਟਰੀ ਫਾਇਰ ਅਥਾਰਿਟੀ' ਵੱਲੋਂ ਵਿਕਟੋਰੀਆ 'ਚ ਲੋਕਾਂ ਨੂੰ ਅੱਗ ਲਗਾਉਣ ਤੋਂ ਪਰਹੇਜ਼ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਵਿਕਟੋਰੀਆ ਦੇ ਪੰਜ ਖੇਤਰਾਂ ਵਿੱਚ ਫਾਇਰ ਐਲਰਟ ਜਾਰੀ ਕੀਤੇ ਗਏ। ਇਹ ਖੇਤਰ ਕਿਹੜੇ ਹਨ ਇਹ ਜਾਨਣ ਲਈ ਇਹ ਪੋਡਕਾਸਟ ਸੁਣੋ..

Duration:00:03:50

Ask host to enable sharing for playback control

ਆਸਟ੍ਰੇਲੀਆ ਡੇਅ 'ਤੇ ਪੰਜਾਬਣ ਸੁਖਜੀਤ ਕੌਰ ਖਾਲਸਾ ਨੂੰ ਮਿਲਿਆ OAM ਦਾ ਖਿਤਾਬ

1/25/2025
ਮੈਡਲ ਆਫ ਦਾ ਆਰਡਰ ਆਫ ਆਸਟ੍ਰੇਲੀਆ (OAM) ਅਜਿਹਾ ਪੁਰਸਕਾਰ ਹੈ ਜੋ ਸ਼ਾਨਦਾਰ ਸੇਵਾ ਜਾਂ ਉੱਚ ਪ੍ਰਾਪਤੀਆਂ ਪਾਉਣ ਵਾਲੇ ਵਿਅਕਤੀ ਦੇ ਨਾਮ ਕੀਤਾ ਜਾਂਦਾ ਹੈ। 26 ਜਨਵਰੀ 2025 ਨੂੰ ਕਵੀ, ਅਦਾਕਾਰ, ਲੇਖਕ ਅਤੇ ਕਲਾਕਾਰ ਸੁਖਜੀਤ ਕੌਰ ਖਾਲਸਾ ਨੂੰ ਇਹ ਖਿਤਾਬ ਪ੍ਰਾਪਤ ਹੋਇਆ ਹੈ। ਉਹਨਾਂ ਨੇ ਪਿੱਛਲੇ ਇੱਕ ਦਹਾਕੇ ਤੋਂ ਕਲਾਕਾਰੀ ਦੇ ਖੇਤਰ ਵਿੱਚ ਸਭਿਆਚਾਰਕ ਵਿਭਿੰਨਤਾ ਰਾਹੀਂ ਇਕ ਸੰਮਿਲਤ ਸਮਾਜ ਸਿਰਜਣ ਵਿੱਚ ਆਪਣਾ ਯੋਗਦਾਨ ਪਾਇਆ ਹੈ। ਸੁਖਜੀਤ ਦੀਆਂ ਕਾਮਯਾਬੀਆਂ ਦੀ ਲੰਬੀ ਸੂਚੀ ਵਿੱਚ OAM ਦਾ ਖਿਤਾਬ ਕਿਸ ਤਰ੍ਹਾਂ ਜੁੜਿਆ ? ਜਾਣੋ ਇਸ ਪੌਡਕਾਸਟ ਰਾਹੀਂ।

Duration:00:10:06

Ask host to enable sharing for playback control

ਮੈਨੂੰ ਨਹੀਂ ਮਿਲੇ, ਤੁਹਾਨੂੰ ਵੀ ਨਹੀਂ ਮਿਲੇ... ਫੇਰ ਆਂਡੇ ਗਏ ਕਿੱਥੇ?

1/24/2025
ਜੇਕਰ ਤੁਹਾਡੇ ਮਨ ਵਿੱਚ ਵੀ ਸਵਾਲ ਉੱਠ ਰਿਹਾ ਹੈ ਕਿ ਆਂਡੇ ਗਏ ਕਿੱਥੇ? ਤਾਂ ਤੁਸੀਂ ਇਕੱਲੇ ਨਹੀਂ ਹੋ। ਇੰਡੀਆ ‘ਚ ਰਹਿੰਦੇ ਹੋਏ ਇੱਕ ਗੱਲ ਕਰਦੇ ਜਾਂ ਸੁਣਦੇ ਹੁੰਦੇ ਸੀ ਕਿ ‘ਸੰਡੇ ਹੋ ਯਾ ਮੰਡੇ ਰੋਜ਼ ਖਾਓ ਅੰਡੇ’.. ਪਰ ਅੱਜ ਕੱਲ ਆਸਟ੍ਰੇਲੀਆ ਵਿੱਚ ਇਹ ਕਹਿ ਨਹੀਂ ਸਕਦੇ ਕਿਉਂਕਿ ਆਂਡੇ ਕਿਧਰੇ ਵੀ ਨਹੀਂ ਮਿਲ ਰਹੇ।

Duration:00:04:24

Ask host to enable sharing for playback control

ਖ਼ਬਰਨਾਮਾ: ਮੈਲਬੌਰਨ ਦੇ ਕੋਲਿੰਗਵੱਡ ਵਿੱਚ ਹੋਈ ਗੋਲੀਬਾਰੀ ਵਿੱਚ ਦੋ ਜਖਮੀ

1/24/2025
ਵਿਕਟੋਰੀਆ ਪੁਲਿਸ ਮੈਲਬੌਰਨ ਦੇ ਅੰਦਰੂਨੀ ਇਲਾਕੇ ਵਿੱਚ ਹੋਈ ਗੋਲੀਬਾਰੀ ਦੀ ਜਾਂਚ ਕਰ ਰਹੀ ਹੈ ਜਿਸ ਵਿੱਚ ਇੱਕ 17 ਸਾਲਾ ਲੜਕਾ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਜੇਰੇ ਇਲਾਜ ਹੈ ਅਤੇ ਇੱਕ 15 ਸਾਲਾ ਲੜਕਾ ਵੀ ਜ਼ਖਮੀ ਹੋ ਗਿਆ ਹੈ।

Duration:00:04:14

Ask host to enable sharing for playback control

ਖ਼ਬਰ ਫਟਾਫੱਟ: ਪੂਰਾ ਹਫ਼ਤਾ ਕੀ ਕੁੱਝ ਰਿਹਾ ਖਾਸ? ਜਾਣੋ ਪੂਰੇ ਹਫਤੇ ਦੀ ਖ਼ਬਰਸਾਰ ਕੁੱਝ ਮਿੰਟਾਂ 'ਚ

1/24/2025
ਕੁੰਭ ਮੇਲੇ 'ਚ ਮਾਲਾ ਵੇਚਣ ਵਾਲੀ ਮੋਨਾਲੀਸਾ ਤੋਂ ਲੈ ਕੇ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਦੀਆਂ ਇਮੀਗ੍ਰੇਸ਼ਨ ਯੋਜਨਾਵਾਂ ਤੱਕ ਦੀ ਹਫ਼ਤਾਵਾਰੀ ਰਿਪੋਰਟ। ਕੁੱਝ ਮਿੰਟਾਂ 'ਚ ਜਾਣੋ ਪੂਰੇ ਹਫਤੇ ਦੀਆਂ ਰਾਸ਼ਟਰੀ ਤੇ ਅੰਤਰਰਾਸ਼ਟਰੀ ਖ਼ਬਰਾਂ ਪੰਜਾਬੀ 'ਚ....

Duration:00:04:56

Ask host to enable sharing for playback control

ਰਾਸ਼ਟਰਪਤੀ ਟਰੰਪ ਨੇ ਕੀਤੇ ਵੱਡੇ ਵਾਅਦੇ - ਆਸਟ੍ਰੇਲੀਆ ਕਿਵੇਂ ਹੋ ਸਕਦਾ ਹੈ ਪ੍ਰਭਾਵਿਤ?

1/23/2025
ਸੰਯੁਕਤ ਰਾਜ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਹੁੰ ਚੁੱਕ ਸਮਾਰੋਹ ਤੋਂ ਬਾਅਦ ਕਈ ਵੱਡੇ ਵਾਅਦੇ ਅਤੇ ਨੀਤੀਆਂ ਲਾਗੂ ਕੀਤੀਆਂ ਹਨ। ਆਸਟ੍ਰੇਲੀਆ ਵਿੱਚ ਨਵੇਂ ਅਮਰੀਕੀ ਪ੍ਰਸ਼ਾਸਨ ਬਾਰੇ ਰਲੀ -ਮਿਲੀ ਪ੍ਰਤੀਕਿਰਿਆ ਸਾਹਮਣੇ ਆ ਰਹੀ ਹੈ ਜਿਸ ਵਿੱਚ ਕੁਝ ਸ਼੍ਰੀ ਟਰੰਪ ਦੀਆਂ ਨੀਤੀਆਂ ਦਾ ਸਮਰਥਨ ਅਤੇ ਕੁਝ ਆਲੋਚਨਾ ਪ੍ਰਗਟਾ ਰਹੇ ਹਨ। ਕੀ ਆਸਟ੍ਰੇਲੀਆ ਨੂੰ ਵੀ ਵੱਧ ਟੈਰਿਫ ਅਦਾ ਕਰਨਾ ਪਵੇਗਾ ਜਾਂ ਫਿਰ ਲੇਬਰ ਸਰਕਾਰ ਇਸ ਤੋਂ ਬਚਣ ਦਾ ਕੋਈ ਨਾਵਾਂ ਰਾਹ ਅਪਣਾਏਗੀ? ਇਸ ਖ਼ਬਰ ਦੇ ਪੂਰੇ ਵੇਰਵੇ ਲਈ ਸੁਣੋ ਇਹ ਪੌਡਕਾਸਟ।

Duration:00:07:33

Ask host to enable sharing for playback control

ਪੰਜਾਬੀ ਡਾਇਸਪੋਰਾ: ਮਿਆਰੀ ਦਰਜਾਬੰਦੀ 'ਚ ਭਾਰਤੀ ਪਾਸਪੋਰਟ 85ਵੇਂ ਨੰਬਰ 'ਤੇ, ਪਹਿਲੇ ਨੰਬਰ 'ਤੇ ਸਿੰਗਾਪੁਰ

1/23/2025
'ਹੈਨਲੀ ਪਾਸਪੋਰਟ ਇੰਡੈਕਸ' ਦੇ ਤਾਜ਼ਾ ਅੰਕੜਿਆਂ ਮੁਤਾਬਕ ਭਾਰਤ ਦੇ ਪਾਸਪੋਰਟ ਦੀ ਦਰਜਾਬੰਦੀ ਪਹਿਲਾਂ ਨਾਲੋਂ ਹੇਠਾਂ ਡਿੱਗ ਕੇ 85ਵੇਂ ਨੰਬਰ 'ਤੇ ਦਰਜ ਕੀਤੀ ਗਈ ਹੈ। ਇਹ ਸੂਚਕਾਂਕ ਉਹਨਾਂ ਦੇਸ਼ਾਂ ਦੇ ਪਾਸਪੋਰਟ ਦੇ ਆਧਾਰ 'ਤੇ ਜਾਰੀ ਕੀਤਾ ਜਾਂਦਾ ਹੈ ਜਿਨ੍ਹਾਂ ਨੂੰ ਦੂਸਰੇ ਦੇਸ਼ਾਂ ਵਿੱਚ ਵੀਜ਼ਾ ਲੈਣ ਦੀ ਜ਼ਰੂਰਤ ਨਹੀਂ ਹੈ। ਇਸ ਸੂਚੀ ਵਿੱਚ ਸਿੰਗਾਪੁਰ ਤੋਂ ਬਾਅਦ ਜਾਪਾਨ ਦੂਜੇ ਨੰਬਰ 'ਤੇ ਹੈ।

Duration:00:07:58

Ask host to enable sharing for playback control

ਵੱਖ ਵੱਖ ਦੇਸ਼ ਅਤੇ ਭਾਈਚਾਰੇ ਲੂਨਰ ਨਿਊ ਯੀਅਰ ਨੁੰ ਕਿਵੇਂ ਮਨਾਉਂਦੇ ਹਨ?

1/23/2025
ਦੁਨੀਆ ਭਰ ਦੇ ਲੱਖਾਂ ਲੋਕ ਲੂਨਰ ਨਵੇਂ ਸਾਲ ਨੂੰ ਮਨਾਉਂਦੇ ਹਨ ਪਰ ਇਸ ਨੂੰ ਮਨਾਉਣ ਦਾ ਤਰੀਕਾ ਵੱਖ-ਵੱਖ ਦੇਸ਼ਾਂ ਅਤੇ ਸਭਿਆਚਾਰਾਂ ਵਿੱਚ ਵੱਖਰਾ ਹੋ ਸਕਦਾ ਹੈ। ਇਸ ਸਾਲ ਲੂਨਰ ਨਵੇਂ ਯੀਅਰ ਦੀ ਤਰੀਕ 29 ਜਨਵਰੀ ਹੈ ਅਤੇ ਚੀਨੀ ਰਾਸ਼ੀ ਮੁਤਾਬਕ 2025 ਨੂੰ ਸੱਪ ਦਾ ਸਾਲ ਮੰਨਿਆ ਜਾਂਦਾ ਹੈ।

Duration:00:08:16

Ask host to enable sharing for playback control

ਖ਼ਬਰਨਾਮਾ: ਡੋਨਾਲਡ ਟਰੰਪ ਵੱਲੋਂ ਵੱਡੇ ਪੱਧਰ 'ਤੇ ਲੋਕਾਂ ਨੂੰ ਡਿਪੋਰਟ ਕਰਨ ਦੀ ਤਿਆਰੀ ਸ਼ੁਰੂ

1/23/2025
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਡੇ ਪੱਧਰ ‘ਤੇ ਲੋਕਾਂ ਨੂੰ ਡਿਪੋਰਟ ਕਰਨ ਦੇ ਆਪਣੇ ਵਾਅਦੇ ਨੂੰ ਪੂਰਾ ਕਰਨ ਦੀ ਤਿਆਰੀ ਕਰ ਰਹੇ ਹਨ। ਇਸ ਦੇ ਚੱਲਦਿਆਂ ਮੈਕਸੀਕੋ ਦੇ ਅਧਿਕਾਰੀ ਸਰਹੱਦੀ ਸ਼ਹਿਰ ਸਿਊਦਾਦ ਜੁਆਰੇਜ਼ ਵਿੱਚ ਵੱਡੇ ਤੰਬੂ ਪਨਾਹਗਾਹਾਂ ਦਾ ਨਿਰਮਾਣ ਕਰ ਰਹੇ ਹਨ।

Duration:00:03:32

Ask host to enable sharing for playback control

ਕੈਂਸਰ ਦੇ ਦੁਰਲੱਭ ਰੂਪ ਨਾਲ ਜੂਝ ਰਹੇ ਮਰੀਜ਼ਾਂ ਲਈ ਆਸ ਦੀ ਕਿਰਨ ਬਣੀ ਨਵੀਂ ਦਵਾਈ

1/22/2025
ਲਗਭਗ 100,000 ਆਸਟ੍ਰੇਲੀਅਨ, ਬਲੱਡ ਕੈਂਸਰ ਦੇ ਇੱਕ ਦੁਰਲੱਭ ਰੂਪ ਮਾਈਲੋਫਾਈਬਰੋਸਿਸ ਤੋਂ ਪੀੜਿਤ ਹਨ। ਇਸ ਸਥਿਤੀ ਨਾਲ ਜੂਝ ਰਹੇ ਮਰੀਜ਼ਾਂ ਦਾ ਇਲਾਜ ਕਰਨਾ ਮੁਸ਼ਕਿਲ ਹੈ, ਪਰ ਆਸਟ੍ਰੇਲੀਆ ਵਿੱਚ ਵਿਕਸਿਤ ਇੱਕ ਦਵਾਈ ਮਰੀਜ਼ਾਂ ਨੂੰ ਕੈਂਸਰ ਦੇ ਸਭ ਤੋਂ ਭੈੜੇ ਲੱਛਣਾਂ ਨੂੰ ਦੂਰ ਕਰਨ ਵਿੱਚ ਮਦਦ ਕਰ ਰਹੀ ਹੈ। ਕਾਬਿਲੇਗੌਰ ਹੈ ਕਿ ਮਾਈਲੋਫਾਈਬਰੋਸਿਸ ਬਲੱਡ ਕੈਂਸਰ ਦਾ ਅਜਿਹਾ ਰੂਪ ਹੈ ਜੋ ਬੋਨ ਮੈਰੋ ਦੇ ਵਿਆਪਕ ਜ਼ਖ਼ਮ ਦਾ ਕਾਰਨ ਬਣਦਾ ਹੈ, ਜਿਸ ਨਾਲ ਪਲੇਟਲੇਟਸ ਦਾ ਉਤਪਾਦਨ ਘੱਟ ਹੁੰਦਾ ਹੈ ਅਤੇ ਖੂਨ ਵਹਿਣ ਦਾ ਖ਼ਤਰਾ ਵੱਧ ਜਾਂਦਾ ਹੈ। ਹੋਰ ਵੇਰਵੇ ਲਈ ਸੁਣੋ ਇਹ ਰਿਪੋਰਟ

Duration:00:06:20

Ask host to enable sharing for playback control

Celebrating, reflecting, mourning: Indigenous and migrant perspectives on January 26 - 'ਜਸ਼ਨ ਜਾਂ ਸੋਗ': 26 ਜਨਵਰੀ ਨੂੰ ਲੈ ਕੇ ਸਵਦੇਸ਼ੀ ਅਤੇ ਪ੍ਰਵਾਸੀ ਦ੍ਰਿਸ਼ਟੀਕੋਣ SBS Examines

1/22/2025
Some celebrate Australia Day with patriotic pride, others mourn and protest. What’s the right way to mark January 26, and can you have pride in your country while also standing against injustice? - ਕੁੱਝ ਆਸਟ੍ਰੇਲੀਅਨ ਲੋਗ ਦੇਸ਼ ਭਗਤੀ ਦੇ ਮਾਣ ਨਾਲ ਆਸਟ੍ਰੇਲੀਆ ਦਿਵਸ ਮਨਾਉਂਦੇ ਹਨ, ਜਦਕਿ ਕਈ ਹੋਰ ਇਸ ਉੱਤੇ ਸੋਗ ਅਤੇ ਇਸ ਦਾ ਵਿਰੋਧ ਕਰਦੇ ਹਨ। 26 ਜਨਵਰੀ ਨੂੰ ਮਨਾਉਣ ਦਾ ਸਹੀ ਤਰੀਕਾ ਕੀ ਹੈ ਅਤੇ ਕੀ ਤੁਸੀਂ ਬੇਇਨਸਾਫ਼ੀ ਦੇ ਵਿਰੁੱਧ ਖੜ੍ਹੇ ਹੋ ਕੇ ਆਪਣੇ ਦੇਸ਼ 'ਤੇ ਮਾਣ ਕਰ ਸਕਦੇ ਹੋ?

Duration:00:06:02

Ask host to enable sharing for playback control

ਬਾਲੀਵੁੱਡ ਗੱਪਸ਼ੱਪ: ਕੀ ਦਿਲਜੀਤ ਦੋਸਾਂਝ ਦੀ ਫ਼ਿਲਮ 'ਪੰਜਾਬ 95' ਸਿਨੇਮਾ ਘਰਾਂ ਵਿੱਚ ਹੋ ਸਕੇਗੀ ਰਿਲੀਜ਼?

1/22/2025
ਮਨੁੱਖੀ ਅਧਿਕਾਰਾਂ ਦੇ ਕਾਰਜ ਕਰਤਾ ਜਸਵੰਤ ਸਿੰਘ ਖਾਲੜਾ ਦੇ ਜੀਵਨ ਸੰਘਰਸ਼ 'ਤੇ ਅਧਾਰਿਤ ਇਹ ਫ਼ਿਲਮ ਭਾਰਤ ਦੇ ਸੈਂਸਰ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਆਫ ਇੰਡੀਆ ਦੇ ਨਾਲ ਵਿਵਾਦਾਂ ਕਾਰਨ ਪਹਿਲਾਂ ਰਿਲੀਜ਼ ਨਹੀਂ ਹੋ ਸਕੀ ਸੀ। 17 ਜਨਵਰੀ ਨੂੰ ਇਸ ਦਾ ਟੀਜ਼ਰ ਰਿਲੀਜ਼ ਕਰਦੇ ਹੋਏ ਅਦਾਕਾਰ ਦਿਲਜੀਤ ਦੋਸਾਂਝ ਨੇ ਦੱਸਿਆ ਕਿ ਇਹ ਫ਼ਿਲਮ ਭਾਰਤ ਨੂੰ ਛੱਡ ਕੌਮਾਂਤਰੀ ਪੱਧਰ 'ਤੇ ਕਿਸੇ ਵੀ ਕੱਟ ਤੋਂ ਬਿਨਾ 7 ਫਰਵਰੀ ਨੂੰ ਰਿਲੀਜ਼ ਹੋਵੇਗੀ। ਪਰ ਹੁਣ ਇਹ ਰਿਲੀਜ਼ ਵੀ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ ਹੈ।

Duration:00:07:21

Ask host to enable sharing for playback control

ਖ਼ਬਰਨਾਮਾ: ਵਿਦੇਸ਼ ਮੰਤਰੀ ਪੈਨੀ ਵੋਂਗ ਨੇ ਕੀਤੀ ਨਵੇਂ ਬਣੇ ਅਮਰੀਕੀ ਹਮਰੁਤਬਾ ਮਾਰਕੋ ਰੂਬੀਓ ਨਾਲ ਖਾਸ ਗੱਲਬਾਤ

1/22/2025
ਇਸ ਸਮੇਂ ਜਦੋਂ ਡੋਨਾਲਡ ਟਰੰਪ ਦਾ ਪ੍ਰਸ਼ਾਸਨ ਸੰਯੁਕਤ ਰਾਜ ਅਮਰੀਕਾ ਵਿੱਚ ਕਾਇਮ ਹੋ ਗਿਆ ਹੈ, ਵਿਦੇਸ਼ ਮੰਤਰੀ ਪੈਨੀ ਵੋਂਗ ਨੇ ਕਿਹਾ ਹੈ ਕਿ ਔਕਸ ਰੱਖਿਆ ਪ੍ਰਬੰਧ ਮਜ਼ਬੂਤ ਆਧਾਰ 'ਤੇ ਬਣਿਆ ਹੋਇਆ ਹੈ। ਸ਼੍ਰੀਮਤੀ ਵੋਂਗ ਨੇ ਵਾਸ਼ਿੰਗਟਨ ਵਿੱਚ ਆਪਣੇ ਨਵੇਂ ਬਣੇ ਅਮਰੀਕੀ ਹਮਰੁਤਬਾ ਮਾਰਕੋ ਰੂਬੀਓ ਨਾਲ ਮੁਲਾਕਾਤ ਕੀਤੀ ਹੈ।

Duration:00:03:28

Ask host to enable sharing for playback control

ਹਮੇਸ਼ਾ ਮੁਸਕਰਾਉਣ ਵਾਲਾ ਅਨਮੋਲ ਹੁਣ ਸਦਾ ਲਈ ਹੋ ਗਿਆ ਚੁੱਪ, ਮੈਲਬਰਨ ਦੇ ਸਾਊਥਵੈਸਟ 'ਚ ਪੰਜਾਬੀ ਦਾ ਕਤਲ

1/22/2025
ਮੈਲਬਰਨ ਦੇ ਸਾਊਥਵੈਸਟ ਵਿੱਚ ਹੋਏ ਪੰਜਾਬੀ ਮੂਲ ਦੇ ਨੌਜਵਾਨ ਦੇ ਕਤਲ ਦੀ ਖ਼ਬਰ ਨੇ ਪੂਰੇ ਭਾਈਚਾਰੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ। 36 ਸਾਲਾ ਅਨਮੋਲ ਬਾਜਵਾ ਦੀ ਲਾਸ਼ ਉਸਦੇ ਘਰ ਤੋਂ ਸਿਰਫ 200 ਮੀਟਰ ਦੂਰ ਗਰਾਊਂਡ ਵਿੱਚੋਂ ਮਿਲੀ ਹੈ।

Duration:00:01:30

Ask host to enable sharing for playback control

ਆਸਟ੍ਰੇਲੀਆ ਵਿੱਚ ਜ਼ਿੰਦਗੀ ਦਾ ਪੂਰਾ ਆਨੰਦ ਲੈਣਾ ਹੈ ਤਾਂ ਜ਼ਰੂਰ ਸਿੱਖੋ ਸਵਿਮਿੰਗ

1/21/2025
ਮੈਲਬਰਨ ਦੇ ਕਰਮਜੀਤ ਕੌਰ ਨੇ 40 ਸਾਲ ਦੀ ਉਮਰ ‘ਚ ਸਵਿਮਿੰਗ ਸਿੱਖਣ ਦਾ ਫੈਸਲਾ ਕੀਤਾ। ਉਹਨਾਂ ਮੁਤਾਬਕ ਸਵਿਮਿੰਗ ਸਿੱਖਣ ਤੋਂ ਬਾਅਦ ਉਹ ਆਪਣੇ ਬੱਚਿਆਂ ਨਾਲ ਬੀਚ ਜਾਂ ਹੋਰ ਪੂਲ ਵਾਲੀਆਂ ਥਾਵਾਂ ‘ਤੇ ਪੂਰਾ ਆਨੰਦ ਲੈ ਪਾ ਰਹੇ ਹਨ ਜਦਕਿ ਪਹਿਲਾਂ ਉਹ ਇੱਕ ਪਾਸੇ ਬੈਠੇ ਰਹਿੰਦੇ ਸਨ। ਆਪਣੇ ਪ੍ਰੋਗਰਾਮਾਂ ਰਾਹੀਂ ਭਾਈਚਾਰੇ ਵਿੱਚ ਸਵਿਮਿੰਗ ਨੂੰ ਲੈ ਕੇ ਜਾਗਰੂਕਤਾ ਫੈਲਾਉਣ ਵਾਲੇ ਡਾ. ਹਰਪ੍ਰੀਤ ਸਿੰਘ ਕੰਧਰਾ ਦਾ ਕਹਿਣਾ ਹੈ ਕਿ ਬੀਚਾਂ ਦੇ ਦੇਸ਼ ਆਸਟ੍ਰੇਲੀਆ ‘ਚ ਸਵਿਮਿੰਗ ਤੋਂ ਬਿਨ੍ਹਾਂ ਜ਼ਿੰਦਗੀ ਅਧੂਰੀ ਹੈ।

Duration:00:17:28

Ask host to enable sharing for playback control

ਸਕੂਲੀ ਖਰਚਿਆਂ ਵਿੱਚ ਵਾਧੇ ਕਾਰਨ ਫਿਕਰਾਂ ਵਿੱਚ ਪਏ ਪਰਿਵਾਰ

1/21/2025
2025 ਦਾ ਸਕੂਲੀ ਵਰ੍ਹਾ ਸ਼ੁਰੂ ਹੋਣ ਵਿੱਚ ਕੁਝ ਹਫ਼ਤੇ ਹੀ ਬਾਕੀ ਬਚੇ ਹਨ। ਅਜਿਹੇ ਵਿਚ ਰਹਿਣ-ਸਹਿਣ ਦੀ ਲਾਗਤ ਦਾ ਸੰਕਟ ਸਕੂਲ ਦੀ ਫੀਸ ਅਦਾ ਕਰਨ ਵਾਲੇ ਪਰਿਵਾਰਾਂ ’ਤੇ ਦਬਾਅ ਵਧਾ ਰਿਹਾ ਹੈ। ਹੁਣ ਨਵੀਂ ਖੋਜ ਤੋਂ ਪਤਾ ਲੱਗਾ ਹੈ ਕਿ ਆਸਟ੍ਰੇਲੀਆ ਵਿੱਚ ਪੜ੍ਹਾਈ ਲਈ ਕੁਝ ਸਭ ਤੋਂ ਮਹਿੰਗੀਆਂ ਅਤੇ ਕਿਫਾਇਤੀ ਥਾਵਾਂ ਕਿੱਥੇ-ਕਿੱਥੇ ਹਨ? ਰਿਪੋਰਟ ਮੁਤਾਬਿਕ 13 ਸਾਲ ਦੀ ਸਕੂਲੀ ਸਿੱਖਿਆ ਤੋਂ ਬਾਅਦ, ਪ੍ਰਮੁੱਖ ਸ਼ਹਿਰਾਂ ਵਿਚਲੇ ਪਬਲਿਕ ਸਕੂਲਾਂ ਵਿੱਚ 13 ਸਾਲਾਂ ਤੱਕ ਬੱਚੇ ਪੜਾਉਣ ਦੀ ਔਸਤ ਲਾਗਤ 30 ਫੀਸਦ ਵਧ ਕੇ 123,00 ਡਾਲਰ ਤੋਂ ਵੱਧ ਹੋ ਗਈ ਹੈ। ਪਬਲਿਕ ਅਤੇ ਇੰਡੈਪੈਂਡੈਂਟ ਸਕੂਲਾਂ ਲਈ ਸਭ ਤੋਂ ਮਹਿੰਗੀ ਜਗ੍ਹਾ ਸਿਡਨੀ ਹੈ, ਜਦਕਿ ਕੈਥੋਲਿਕ ਸਕੂਲਾਂ ਲਈ ਕੈਨਬਰਾ ਮਹਿੰਗਾ ਸਥਾਨ ਹੈ। ਦੂਜੇ ਪਾਸੇ ਪਬਲਿਕ ਸਕੂਲਾਂ ਲਈ ਸਭ ਤੋਂ ਸਸਤੀ ਜਗ੍ਹਾ ਬ੍ਰਿਸਬੇਨ ਹੈ। ਹੋਰ ਵੇਰਵੇ ਲਈ ਸੁਣੋ ਇਹ ਰਿਪੋਰਟ...

Duration:00:04:16

Ask host to enable sharing for playback control

ਪਾਕਿਸਤਾਨੀ ਡਾਇਰੀ : ਡੰਕੀ ਲਾ ਕੇ ਯੂਰਪ ਜਾ ਰਹੇ 40 ਪਾਕਿਸਤਾਨੀਆਂ ਦੀ ਮੌਤ

1/21/2025
ਡੰਕੀ ਲਾ ਕੇ ਗ਼ੈਰ-ਕਾਨੂੰਨੀ ਤਰੀਕੇ ਨਾਲ ਯੂਰਪ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਪਾਕਿਸਤਾਨੀ ਨਾਗਰਿਕਾਂ ਦੀ ਇੱਕ ਹੋਰ ਬੇੜੀ ਡੁੱਬਣ ਦੀ ਖ਼ਬਰ ਹੈ। ਪਿਛਲੇ ਹਫ਼ਤੇ ਮਾਰਾਕੱਸ ਵਿਖੇ ਵਾਪਰੇ ਇਸ ਹਾਦਸੇ ਵਿੱਚ ਪਾਕਿਸਤਾਨ ਦੇ 40 ਨਾਗਰਿਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ। ਕਿਸ਼ਤੀ ਵਿੱਚ ਕੁੱਲ 66 ਲੋਕ ਸਵਾਰ ਸਨ ਜਿਨ੍ਹਾਂ ਵਿੱਚੋਂ 56 ਪਾਕਿਸਤਾਨੀ ਸਨ। ਹਾਦਸੇ ਵਿੱਚ ਬਾਕੀ ਬਚੇ ਲੋਕਾਂ ਤੋਂ ਪੁੱਛ-ਪੜਤਾਲ ਕਰਨ ਲਈ ਪਾਕਿਸਤਾਨੀ ਅਧਿਕਾਰੀਆਂ ਦੀ ਇੱਕ ਟੀਮ ਮਾਰਾਕੱਸ ਪਹੁੰਚੀ ਹੋਈ ਹੈ। ਕਾਬਿਲੇਗੌਰ ਹੈ ਕਿ ਪਿਛਲੇ ਕੁਝ ਮਹੀਨਿਆਂ ਤੋਂ ਪਾਕਿਸਤਾਨ ਤੋਂ ਡੰਕੀ ਲਾ ਕੇ ਯੂਰਪ ਵੱਲ ਜਾਣ ਵਾਲਿਆਂ ਦੀ ਗਿਣਤੀ ਵਿੱਚ ਬੜੀ ਤੇਜੀ ਨਾਲ ਵਾਧਾ ਹੋਇਆ ਹੈ। ਯਾਦ ਰਹੇ ਕਿ ਜਨਵਰੀ ਮਹੀਨੇ ਦੇ ਸ਼ੁਰੂ ਵਿੱਚ ਵੀ ਡੰਕੀ ਲਾ ਕੇ ਯੂਰਪ ਜਾ ਰਹੇ ਪਾਕਿਸਤਾਨੀਆਂ ਦੀ ਇੱਕ ਕਿਸ਼ਤੀ ਯੂਨਾਨ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਈ ਸੀ ਤੇ 88 ਪਾਕਿਸਤਾਨੀ ਨਾਗਰਿਕਾਂ ਦੀ ਮੌਤ ਹੋ ਗਈ ਸੀ। ਹੋਰ ਵੇਰਵੇ ਲਈ ਸੁਣੋ ਇਹ ਰਿਪੋਰਟ...

Duration:00:07:52

Ask host to enable sharing for playback control

ਡਿਜਰੀਡੂ ਅਤੇ ਢੋਲ ਦੀ ਜੋੜੀ ਬਣਾਉਣ ਵਾਲੇ ਪਹਿਲੇ ਆਸਟ੍ਰੇਲੀਅਨ ਪੰਜਾਬੀ ਕਲਾਕਾਰ: ਭੁਪਿੰਦਰ ਮਿੰਟੂ

1/21/2025
ਸਿਡਨੀ ਦੇ ਰਹਿਣ ਵਾਲੇ ਭੁਪਿੰਦਰ ਮਿੰਟੂ 1990 ਦੇ ਦਹਾਕੇ ਦੇ ਪਹਿਲੇ ਆਸਟ੍ਰੇਲੀਅਨ-ਪੰਜਾਬੀ ਗਾਇਕ ਹਨ ਜਿੰਨ੍ਹਾਂ ਨੇ ‘ਆਸਟ੍ਰੇਲੀਅਨ ਜੁਗਨੀ’ ਵਰਗੇ ਗੀਤਾਂ ਨਾਲ ਵਿਸ਼ਵ ਭਰ ਵਿੱਚ ਆਪਣੀ ਪਹਿਚਾਣ ਬਣਾਈ। ਭੁਪਿੰਦਰ ਦਾ ਸਫ਼ਰ, ਗੀਤ ਅਤੇ ਆਪਣੇ ਆਦਰਸ਼ ਬਾਲੀਵੁੱਡ ਦਿੱਗਜ ਜਗਜੀਤ ਸਿੰਘ ਨਾਲ ਗਾਉਣ ਦਾ ਸਬੱਬ ਕਿਸ ਤਰ੍ਹਾਂ ਬਣਿਆ, ਜਾਨਣ ਲਈ ਸੁਣੋ ਇਹ ਖਾਸ ਇੰਟਰਵਿਊ।

Duration:00:25:01

Ask host to enable sharing for playback control

ਮਾਹਰਾਂ ਅਨੁਸਾਰ LA ਅੱਗਾਂ ਵਿੱਚ ਜਲਵਾਯੂ ਪਰਿਵਰਤਨ ਦੀ ਅਹਿਮ ਭੂਮਿਕਾ, ਆਸਟ੍ਰੇਲੀਆ ਵਾਸੀ ਸਿੱਖਣ ਸਬਕ

1/21/2025
ਅਮਰੀਕਾ ਦੇ ਲਾਸ-ਐਂਜਲਸ ਵਿੱਚ ਅੱਗਾਂ ਨੇ ਪਿਛਲੇ ਕੁਝ ਦਿਨਾਂ ਤੋਂ ਤਬਾਹੀ ਮਚਾਈ ਹੋਈ ਹੈ। ਹਾਲਾਂਕਿ ਅਜੇ ਤੱਕ ਇਹਨਾਂ ਅੱਗਾਂ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲਗਾਇਆ ਜਾ ਸਕਿਆ ਹੈ, ਪਰ ਗਲੋਬਲ ਵਾਰਮਿੰਗ ਅਤੇ ਕਲਾਮਾਈਟ ਚੇਂਜ ਵੀ ਇਹਨਾਂ ਅੱਗਾਂ ਦੇ ਕਈ ਕਾਰਨਾਂ ਦੇ ਵਿੱਚੋਂ ਇੱਕ ਹੋ ਸਕਦੇ ਹਨ। ਇਹਨਾਂ ਦੋ ਕਾਰਨਾਂ ਦੀ ਹਾਲੀਆਂ ਅੱਗਾਂ ਵਿੱਚ ਕੀ ਭੂਮਿਕਾ ਰਹੀ, ਇਸ ਬਾਰੇ ਨੌਰਥ-ਅਮਰੀਕਾ ਤੋਂ ਵਾਤਾਵਰਣ ਵਿਗਿਆਨੀ ਅਤੇ ਵਕੀਲ ਹਰਮਿੰਦਰ ਢਿੱਲੋਂ ਨੇ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕੀਤੀ ਹੈ।

Duration:00:12:10