SBS Punjabi-logo

SBS Punjabi

SBS (Australia)

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

Location:

Sydney, Australia

Description:

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

Language:

Punjabi

Contact:

SBS Radio Sydney Locked Bag 028 Crows Nest NSW 1585 Australia 02-8333 2821


Episodes
Ask host to enable sharing for playback control

ਖ਼ਬਰਨਾਮਾ: 'ਪੈਰੇਂਟ ਵੀਜ਼ਾ ਬੈਕਲਾਗ' ਨੂੰ ਘਟਾਉਣ ਲਈ ਫੈਡਰਲ ਸਰਕਾਰ ਲਾਟਰੀ ਮਾਡਲ ਉੱਤੇ ਵਿਚਾਰ ਕਰ ਰਹੀ ਹੈ

2/27/2025
ਪ੍ਰਵਾਸੀ ਪਰਿਵਾਰਾਂ ਲਈ ਰਾਹਤ ਵਿੱਚ ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਉਹ ਪੇਰੈਂਟ ਵੀਜ਼ਿਆਂ ਦੇ ਕਈ ਦਹਾਕਿਆਂ ਲੰਬੇ 'ਬੈਕਲਾਗ' ਦਾ ਹੱਲ ਲੱਭਣ ਲਈ ਕੰਮ ਕਰ ਰਹੀ ਹੈ। ਦੋ ਸਾਲ ਪਹਿਲਾਂ ਜਾਰੀ ਕੀਤੀ ਗਈ ਅਲਬਾਨੀਜ਼ੀ ਸਰਕਾਰ ਦੀ ਮਾਈਗ੍ਰੇਸ਼ਨ ਪ੍ਰਣਾਲੀ ਦੀ ਸਮੀਖਿਆ ਵਿੱਚ ਪੇਰੈਂਟ ਵੀਜ਼ਾ ਲਈ ਚੋਣ ਕਰਨ ਲਈ ਇੱਕ ਲਾਟਰੀ ਮਾਡਲ ਦਾ ਵਿਕਲਪ ਉੱਤੇ ਵਿਚਾਰ ਕੀਤਾ ਜਾ ਰਿਹਾ ਹੈ। ਇਹ ਅਤੇ ਹੋਰ ਖ਼ਬਰਾਂ ਲਈ ਸੁਣੋ ਇਹ ਪੇਸ਼ਕਾਰੀ........

Duration:00:04:01

Ask host to enable sharing for playback control

ਆਸਟ੍ਰੇਲੀਆ 'ਚ ਹੋਣ ਜਾ ਰਿਹਾ ਵੱਡਾ ਕੀਰਤਨ ਦਰਬਾਰ

2/26/2025
ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਸਮਰਪਿਤ ਜੂਨ ਮਹੀਨੇ ਵਿੱਚ ਵਿਕਟੋਰੀਆ ਦੇ ਬਲੈਕਬਰਨ ਗੁਰੂਦੁਆਰਾ ਸਾਹਿਬ ਵਿਖੇ ਆਤਮ-ਰਸ ਕੀਰਤਨ ਦਰਬਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ। ਪ੍ਰੰਬਧਕ ਕਮੇਟੀ ਤੋਂ ਸਰਦਾਰ ਹਰਿੰਦਰ ਸਿੰਘ ਨੇ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਚਾਰ ਦਿਨ ਚੱਲਣ ਵਾਲੇ ਇਸ ਸਮਾਗਮ ਵਿੱਚ ਸਿੱਖ ਹੈਰੀਟੇਜ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ।

Duration:00:09:48

Ask host to enable sharing for playback control

ਖ਼ਬਰਨਾਮਾ: ਸਿਡਨੀ ਨਰਸ ਉੱਤੇ ਫੈਡਰਲ ਅਪਰਾਧਾਂ ਦੇ ਦੋਸ਼, ਵੀਡੀਓ ਵਿੱਚ ਇਜ਼ਰਾਈਲੀ ਮਰੀਜ਼ਾਂ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ

2/26/2025
ਨਰਸ ਸਾਰਾ ਅਬੂ ਲੇਬਦੇਹ ਉੱਤੇ ਤਿੰਨ ਕਾਮਨਵੈਲਥ ਅਪਰਾਧਾਂ ਦੇ ਦੋਸ਼ ਲਗਾਏ ਗਏ ਹਨ, ਜਿਨ੍ਹਾਂ ਵਿੱਚ ਹਿੰਸਾ ਦੀ ਧਮਕੀ ਦੇਣ, ਕਿਸੇ ਨੂੰ ਮਾਰਨ ਦੀ ਧਮਕੀ ਦੇਣ ਲਈ ਕੈਰੇਜ ਸੇਵਾ ਦੀ ਵਰਤੋਂ, ਅਤੇ ਕਿਸੇ ਨੂੰ ਡਰਾਉਣਾ ਜਾਂ ਅਪਮਾਨਿਤ ਕਰਨਾ ਸ਼ਾਮਿਲ ਹੈ। 26 ਸਾਲਾ ਔਰਤ ਨੂੰ ਸ਼ਰਤਾਂ ਸਹਿਤ ਜ਼ਮਾਨਤ ਮਿਲ ਗਈ ਹੈ ਅਤੇ ਉਹ 19 ਮਾਰਚ ਨੂੰ ਡਾਊਨਿੰਗ ਸੈਂਟਰ ਲੋਕਲ ਕੋਰਟ ਵਿੱਚ ਹਾਜ਼ਰ ਹੋਵੇਗੀ।

Duration:00:04:11

Ask host to enable sharing for playback control

ਆਸਟ੍ਰੇਲੀਆ ਵਿੱਚ ਵਸਣ ਲਈ 5 ਮਿਲੀਅਨ ਦੇ ਬਦਲੇ ਮਿਲ ਸਕਦਾ ਹੈ 'ਗੋਲਡਨ ਟਿਕਟ ਵੀਜ਼ਾ'

2/25/2025
ਆਸਟ੍ਰੇਲੀਆ ਵਿੱਚ ਵਸਣ ਲਈ ਇੱਕ ਕਰੋੜਪਤੀ ਵੀਜ਼ਾ ਸਕੀਮ ਵੀ ਜਾਰੀ ਕੀਤੀ ਜਾ ਸਕਦੀ ਹੈ। ਵਿਰੋਧੀ ਧਿਰ ਦੇ ਨੇਤਾ ਪੀਟਰ ਡਟਨ ਨੇ 'ਗੋਲਡਨ ਟਿਕਟ' ਵੀਜ਼ਾ ਦੇ ਨਾਂ ਤੋਂ ਮਸ਼ਹੂਰ 'Significant Investor Provisional Visa' (SIV) ਸਕੀਮ ਨੂੰ ਆਸਟ੍ਰੇਲੀਆ ਵਿੱਚ ਮੁੜ ਲਾਗੂ ਕਰਨ ਦਾ ਸੰਕੇਤ ਦਿੱਤਾ ਹੈ। ਜ਼ਿਕਰਯੋਗ ਹੈ ਕਿ ਲੇਬਰ ਸਰਕਾਰ ਵੱਲੋਂ ਇਹ ਵੀਜ਼ਾ ਧੋਖਾਧੜੀ ਅਤੇ ਅਪਰਾਧਿਕ ਸੋਸ਼ਣ ਦੀਆਂ ਚਿੰਤਾਵਾਂ ਦੇ ਚਲਦਿਆਂ ਬੰਦ ਕੀਤਾ ਗਿਆ ਸੀ। ਹੁਣ ਡਟਨ ਨੇ ਸੰਕੇਤ ਦਿੱਤਾ ਹੈ ਕਿ ਜੇਕਰ ਉਹ ਚੋਣਾਂ ਜਿੱਤ ਜਾਂਦੇ ਹਨ ਤਾਂ ਅਮੀਰ ਵਿਦੇਸ਼ੀ ਨਿਵੇਸ਼ਕਾਂ ਲਈ 'ਗੋਲਡਨ ਟਿੱਕਟ' ਵੀਜ਼ਾ ਦੁਬਾਰਾ ਸ਼ੁਰੂ ਕੀਤਾ ਜਾ ਸਕਦਾ ਹੈ। ਕੀ ਹੈ ਇਹ ਵੀਜ਼ਾ ਅਤੇ ਇਸਦਾ ਭਾਈਚਾਰੇ ਅਤੇ ਆਸਟ੍ਰੇਲੀਆ ਦੇ ਅਰਥਚਾਰੇ ਉੱਤੇ ਕੀ ਅਸਰ ਪੈ ਸਕਦਾ ਹੈ, ਜਾਨਣ ਲਈ ਸੁਣੋ ਵੀਜ਼ਾ ਮਾਹਰ ਅਜਯ ਬੰਸਲ ਨਾਲ ਐਸ ਬੀ ਐਸ ਪੰਜਾਬੀ ਦਾ ਇਹ ਪੌਡਕਾਸਟ.......

Duration:00:09:59

Ask host to enable sharing for playback control

ਪਾਕਿਸਤਾਨ ਡਾਇਰੀ: ਅਫਗਾਨਿਸਤਾਨ ਵਿੱਚ ਖੰਡ ਸਮਗਲਿੰਗ ਦੀ ਬਜਾਇ ਹੁਣ ਹੋ ਰਹੀ ਹੈ ਐਕਸਪੋਰਟ: ਖਜ਼ਾਨਾ ਮੰਤਰੀ

2/25/2025
ਪਾਕਿਸਤਾਨ ਤੋਂ ਹਰ ਸਾਲ ਅਫ਼ਗਾਨਿਸਤਾਨ ਵਿੱਚ ਖੰਡ ਸਮਗਲ ਹੋਣ ਦੀਆਂ ਖ਼ਬਰਾਂ ਆਉਂਦੀਆਂ ਰਹੀਆਂ ਹਨ, ਪਰ ਖਜ਼ਾਨੇ ਦੇ ਫੈਡਰਲ ਮੰਤਰੀ ਮੁਹੰਮਦ ਔਰੰਗਜ਼ੇਬ ਨੇ ਦੱਸਿਆ ਕਿ ਪਾਕਿਸਤਾਨ ਨੇ ਸਰਹੱਦਾਂ ਦੀ ਨਿਗਰਾਨੀ ਸਖ਼ਤ ਕਰ ਦਿੱਤੀ ਹੈ। ਇਸ ਕਾਰਨ, ਇਹ ਪਹਿਲਾ ਵਾਰ ਹੈ ਕਿ ਖੰਡ ਨੂੰ ਅਫ਼ਗਾਨਿਸਤਾਨ ਐਕਸਪੋਰਟ ਕੀਤਾ ਗਿਆ ਹੈ। ਮੰਤਰੀ ਨੇ ਕਿਹਾ ਕਿ ਦੇਸ਼ ਦੇ ਖਜ਼ਾਨੇ ਵਿੱਚ ਹਰ ਡਾਲਰ ਬਹੁਤ ਕੀਮਤੀ ਹੈ।

Duration:00:07:11

Ask host to enable sharing for playback control

ਇੱਥੇ ਕੋਈ ਨਾ ਮਿਲਦਾ ਆਪੇ, ਰੱਬ ਮਿਲਾਉਂਦਾ ਏ; ਪ੍ਰੀਤਮ ਢਿੱਲੋਂ ਅਤੇ ਆਸਟ੍ਰੇਲੀਅਨ ਜੰਮਪਲ ਬੌਨੀ ਦੀ ਦਿਲਚਸਪ ਕਹਾਣੀ

2/25/2025
ਭਾਰਤੀ, ਖਾਸ ਕਰ ਪੰਜਾਬੀ ਮੁੰਡੇ-ਕੁੜੀਆਂ ਵੱਲੋਂ ਦੂਜੇ ਸਭਿਆਚਾਰਾਂ ਵਿੱਚ ਵਿਆਹ ਕਰਵਾਉਣਾ ਕੋਈ ਨਵੀਂ ਗੱਲ ਨਹੀਂ ਹੈ ਪਰ ਅਜਿਹੇ ਰਿਸ਼ਤੇ ਵਿੱਚ ਸਮਝ ਅਤੇ ਸਤਿਕਾਰ ਨਾਲ ਇੱਕ-ਦੂਜੇ ਦੇ ਸਭਿਆਚਾਰਾਂ ਨੂੰ ਸਮਝਣਾ ਬੇਹੱਦ ਮਹੱਤਵਪੂਰਨ ਹੋ ਜਾਂਦਾ ਹੈ। ਪੰਜਾਬੀ ਮੂਲ ਦੇ ਪ੍ਰੀਤਮ ਢਿੱਲੋਂ ਅਤੇ ਆਸਟ੍ਰੇਲੀਅਨ ਮੂਲ ਦੀ ਬੌਨੀ ਅਜਿਹੇ ਪਤੀ-ਪਤਨੀ ਹਨ ਜੋ ਨਾ ਸਿਰਫ ਇੱਕ-ਦੂਜੇ ਦੇ ਸਭਿਆਚਾਰਾਂ ਨੂੰ ਚੰਗੀ ਤਰ੍ਹਾਂ ਸਮਝ ਰਹੇ ਹਨ ਬਲਕਿ ਆਪਣੀਆਂ ਦਿਲਚਸਪ ਵੀਡੀਓਜ਼ ਰਾਹੀਂ ਹੋਰਨਾਂ ਨੂੰ ਵੀ ਪੰਜਾਬ ਅਤੇ ਆਸਟ੍ਰੇਲੀਆ ਦੇ ਰੋਚਕ ਪਹਿਲੂਆਂ ਬਾਰੇ ਜਾਣੂ ਕਰਵਾ ਰਹੇ ਹਨ।

Duration:00:25:12

Ask host to enable sharing for playback control

ਖਬਰਨਾਮਾ: ਫੈਡਰਲ ਸਰਕਾਰ ਆਪਣੇ ਮੈਡੀਕੇਅਰ ਵਾਅਦੇ ਨੂੰ ਫੰਡ ਮੁਹੱਈਆ ਕਰਨ ਲਈ ਤਰੀਕੇ ਲੱਭਣ ਦੀ ਕੋਸ਼ਿਸ਼ ਵਿੱਚ

2/24/2025
ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਆਪਣੇ ਮੈਡੀਕੇਅਰ ਵਾਅਦੇ ਨੂੰ ਫੰਡ ਕਰਨ ਦਾ ਤਰੀਕਾ ਲੱਭਣ ਲਈ ਆਪਣੇ ਬਜਟ ਨੂੰ ਬਰੀਕੀ ਨਾਲ ਜਾਂਚ ਰਹੀ ਹੈ। ਕੋਅਲਿਸ਼ਨ ਦਾ ਕਹਿਣਾ ਹੈ ਕਿ ਉਹ ਸਰਕਾਰ ਦੇ ਵਾਅਦੇ ਨਾਲ ਮਿਲਦੇ-ਜੁਲਦੇ ਤਰੀਕੇ ਨਾਲ ਇਹ ਯਕੀਨੀ ਬਣਾਵੇਗੀ ਕਿ ਇਸ ਦਹਾਕੇ ਤੱਕ 90% ਡਾਕਟਰੀ ਮੁਲਾਕਾਤਾਂ ਮੁਫ਼ਤ ਰਹਿਣ। $8.5 ਬਿਲੀਅਨ ਡਾਲਰ ਦੀ ਯੋਜਨਾ ਵਿੱਚ ਹਰ ਸਾਲ ਵਾਧੂ 18 ਮਿਲੀਅਨ ਬਲਕ-ਬਿਲ ਵਾਲੇ GP ਦੌਰੇ, ਨਰਸਿੰਗ ਸਕਾਲਰਸ਼ਿਪ, ਅਤੇ GP ਸਿਖਲਾਈ ਦੇ ਵਧੇ ਹੋਏ ਮੌਕਿਆਂ ਲਈ ਫੰਡਿੰਗ ਸ਼ਾਮਲ ਹੈ। । ਇਸ ਤੋਂ ਇਲਾਵਾ ਹੋਰ ਕਿਹੜੀਆਂ ਨੇ ਦੇਸ਼ ਅਤੇ ਦੁਨੀਆ ਤੋਂ 18 ਫਰਵਰੀ 2025 ਦੀਆਂ ਮੁੱਖ ਖ਼ਬਰਾਂ, ਸੁਣੋ ਇਸ ਪੌਡਕਾਸਟ ਰਾਹੀਂ....

Duration:00:04:20

Ask host to enable sharing for playback control

ਕੀ ਕੋਈ ਐਸਟਰਾਇਡ ਧਰਤੀ ਨਾਲ ਟਕਰਾਏਗਾ? ਕੀ ਇਹ ਦੁਨੀਆ ਦੇ ਅੰਤ ਦਾ ਕਾਰਨ ਬਣ ਸਕਦਾ ਹੈ?

2/24/2025
ਧਰਤੀ ਨੂੰ ਆਪਣੀ ਪਹਿਲੀ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦਾ ਕਾਰਨ ਇੱਕ ਐਸਟਰਾਇਡ ਹੈ, ਜੋ ਕਿ ਧਰਤੀ ਨਾਲ ਟਕਰਾ ਸਕਦਾ ਹੈ। ਇਸਦਾ ਨਾਂ ਹੈ 2024 Y-R-4. ਇਹ ਕਦੋਂ ਧਰਤੀ ਨਾਲ ਟਕਰਾ ਸਕਦਾ ਹੈ? ਕੀ ਅਸੀਂ ਇਸ ਤੋਂ ਬਚ ਸਕਦੇ ਹਾਂ? ਇਸ ਤਰ੍ਹਾਂ ਦੇ ਮੌਕੇ ਤੇ ਧਰਤੀ ਨੂੰ ਬਚਾਉਣ ਦੀ ਜ਼ਿੰਮੇਵਾਰੀ ਕਿਸਦੀ ਹੈ? ਇਹ ਅਤੇ ਇਸ ਨਾਲ ਜੁੜੇ ਕੁਝ ਹੋਰ ਸੁਆਲਾਂ ਦੇ ਜੁਆਬ ਇਸ ਪੌਡਕਾਸਟ ਰਾਹੀਂ ਜਾਣੋ।

Duration:00:07:30

Ask host to enable sharing for playback control

ਵਿਸ਼ਵਵਿਆਪੀ ਪ੍ਰਭਾਵ ਛੱਡ ਰਹੀ 12 ਸਾਲਾ ਲੇਖਿਕਾ, ਐਸ਼ਲੀਨ ਖੇਲਾ

2/24/2025
ਸਿਰਫ਼ 12 ਸਾਲ ਦੀ ਉਮਰ ਵਿੱਚ, ਐਸ਼ਲੀਨ ਖੇਲਾ ਨੇ ਉਹ ਕੁਝ ਪ੍ਰਾਪਤ ਕਰ ਲਿਆ ਹੈ ਜਿਸ ਦਾ ਬਹੁਤ ਸਾਰੇ ਲੋਕ ਸਿਰਫ ਸੁਪਨਾ ਹੀ ਦੇਖ ਸਕਦੇ ਹਨ - ਇੱਕ ਪ੍ਰਕਾਸ਼ਿਤ ਲੇਖਿਕਾ ਹੋਣ ਦੇ ਨਾਲ ਨਾਲ ਐਸ਼ਲੀਨ ਮੁੱਢਲੀਆਂ ਜ਼ਰੂਰਤਾਂ ਤੋਂ ਵਾਂਝੇ ਬੱਚਿਆਂ ਲਈ ਉਮੀਦ ਦੀ ਕਿਰਨ ਵੀ ਬਣ ਗਈ ਹੈ। ਦੋ ਕਿਤਾਬਾਂ ਪਹਿਲਾਂ ਹੀ ਪ੍ਰਕਾਸ਼ਿਤ ਕਰ ਚੁੱਕੀ ਅਤੇ ਇਸ ਸਮੇਂ ਆਪਣੀ ਤੀਜੀ ਕਿਤਾਬ ਲਿਖ ਰਹੀ ਐਸ਼ਲੀਨ ਦੀ ਕਹਾਣੀ ਇਸ ਪੌਡਕਾਸਟ ਰਾਹੀਂ ਜਾਣੋ...

Duration:00:15:03

Ask host to enable sharing for playback control

ਪੰਜਾਬੀ ਡਾਇਰੀ : ਐੱਮਐੱਸਪੀ ਦੇ ਮਸਲੇ ’ਤੇ ਕਿਸਾਨਾਂ ਅਤੇ ਕੇਂਦਰ ਵਿਚਕਾਰ ਗੱਲ ਅੱਗੇ ਤੁਰੀ

2/24/2025
ਫ਼ਸਲਾਂ ’ਤੇ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਅਤੇ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਹੋਰ ਮੰਗਾਂ ਬਾਰੇ ਕੇਂਦਰ ਤੇ ਕਿਸਾਨਾਂ ਵਿਚਕਾਰ ਅੱਜ ਚੰਡੀਗੜ੍ਹ ਵਿਚ ਹੋਈ ਛੇਵੇਂ ਗੇੜ ਦੀ ਮੀਟਿੰਗ ਵਿੱਚ ਫ਼ਸਲਾਂ ’ਤੇ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਬਾਰੇ ਗੱਲ ਅੱਗੇ ਤੁਰ ਪਈ। ਹਾਲਾਂਕਿ ਇਸ ਮੀਟਿੰਗ ਵਿੱਚ ਕੋਈ ਫੈਸਲਾ ਨਹੀਂ ਲਿਆ ਗਿਆ ਪਰ ਕੇਂਦਰੀ ਮੰਤਰੀਆਂ ਨੇ ਕਿਸਾਨਾਂ ਨਾਲ ਅਗਲੀ ਮੀਟਿੰਗ 19 ਮਾਰਚ ਨੂੰ ਚੰਡੀਗੜ੍ਹ ਵਿੱਚ ਹੀ ਨਿਰਧਾਰਿਤ ਕਰ ਦਿੱਤੀ ਹੈ। ਮੀਟਿੰਗ ਵਿੱਚ ਕੇਂਦਰੀ ਖੇਤੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਪਿਊਸ਼ ਗੋਇਲ ਤੇ ਪ੍ਰਹਿਲਾਦ ਜੋਸ਼ੀ ਨੇ ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਤੇ ਕਿਸਾਨ ਮਜ਼ਦੂਰ ਮੋਰਚਾ ਦੇ 28 ਮੈਂਬਰੀ ਵਫ਼ਦ ਨਾਲ ਗੱਲਬਾਤ ਕੀਤੀ। ਇਹ ਮੀਟਿੰਗ ਤਿੰਨ ਘੰਟੇ ਤੋਂ ਵੱਧ ਸਮਾਂ ਚਲੀ। ਇਸ ਦੌਰਾਨ ਪੰਜਾਬ ਸਰਕਾਰ ਵੱਲੋਂ 3 ਕੈਬਨਿਟ ਮੰਤਰੀ ਵੀ ਮੌਜੂਦ ਸਨ। ਹੋਰ ਵੇਰਵੇ ਲਈ ਸੁਣੋ ਇਹ ਰਿਪੋਰਟ

Duration:00:09:43

Ask host to enable sharing for playback control

ਖ਼ਬਰਨਾਮਾ : ਲੋਕਪ੍ਰਿਯਤਾ ਦੇ ਸਰਵੇ ਵਿੱਚ ਵਿਰੋਧੀ ਧਿਰ ਤੋਂ ਪਿਛੜੀ ਫੈਡਰਲ ਸਰਕਾਰ

2/24/2025
ਸਰਵੇਖਣਾਂ ਤੋਂ ਪਤਾ ਲੱਗਾ ਹੈ ਕਿ ਹਾਲ ਹੀ ਵਿੱਚ ਵਿਆਜ ਦਰਾਂ ’ਚ ਕੀਤੀ ਕਟੌਤੀ ਦੇ ਬਾਵਜੂਦ ਸਰਕਾਰ ਵਿਰੋਧੀ ਧਿਰ ਤੋਂ ਪਿੱਛੇ ਚਲ ਰਹੀ ਹੈ। ਨਾਈਨ ਨਿਊਜ਼ਪੇਪਰ ਵਿੱਚ ਪ੍ਰਕਾਸ਼ਿਤ ਪੋਲਿੰਗ ਦੇ ਅਨੁਸਾਰ, ਸਰਵੇਖਣ ਵਿੱਚ ਸ਼ਾਮਿਲ ਕਰੀਬ 55% ਆਸਟ੍ਰੇਲੀਅਨ ਲੋਕਾਂ ਦਾ ਕਹਿਣਾ ਹੈ ਕਿ ਉਹ ਦੁਵੱਲੇ ਆਧਾਰ ਉੱਤੇ ਵਿਰੋਧੀ ਧਿਰ ਨੂੰ ਤਰਜੀਹ ਦੇਣਗੇ ਜਦਕਿ ਲੇਬਰ ਪਾਰਟੀ ਦੇ ਹੱਕ ਵਿੱਚ ਸਿਰਫ 45% ਲੋਕ ਨਜ਼ਰ ਆਏ ਹਨ। ਇਹ ਨਤੀਜੇ ਫੈਡਰਲ ਸਰਕਾਰ ਦੇ ਸਮਰਥਨ ਵਿੱਚ ਨਿਰੰਤਰ ਗਿਰਾਵਟ ਨੂੰ ਬਿਆਨ ਕਰ ਰਹੇ ਹਨ ਅਤੇ 10 ਵਿੱਚੋਂ 6 ਲੋਕਾਂ ਦਾ ਕਹਿਣਾ ਹੈ ਕਿ ਵਿਆਜ ਦਰਾਂ ਵਿੱਚ ਕਟੌਤੀ ਨਾਲ ਉਨ੍ਹਾਂ ਦੀ ਵੋਟ ਨੂੰ ਨਹੀਂ ਬਦਲੇਗੀ।

Duration:00:04:28

Ask host to enable sharing for playback control

ਆਪਣੇ ਭਰਾ ਅਨਮੋਲ ਬਾਜਵਾ ਨੂੰ ਗੁਵਾਉਣ ਵਾਲੇ ਅਮਨਦੀਪ ਬਾਜਵਾ ਦੀ ਭਾਈਚਾਰੇ ਨੂੰ ਅਪੀਲ

2/23/2025
21 ਜਨਵਰੀ ਨੂੰ ਮੈਲਬਰਨ ਦੇ ਇੱਕ ਪਲੇਅਗਰਾਊਂਡ ਵਿੱਚ ਪੁਲਿਸ ਨੂੰ ਦੋ ਬੱਚਿਆਂ ਦੇ ਪਿਤਾ 36 ਸਾਲਾ ਅਨਮੋਲ ਬਾਜਵਾ ਦੀ ਲਾਸ਼ ਮਿਲੀ ਸੀ। ਮਾਮਲੇ ਵਿੱਚ ਅਨਮੋਲ ਬਾਜਵਾ ਦੇ ਇੱਕ ਦੋਸਤ ਨੂੰ ਕਥਿਤ ਦੋਸ਼ਾਂ ਹੇਠ ਗ੍ਰਿਫਤਾਰ ਕੀਤਾ ਗਿਆ ਸੀ। ਅਨਮੋਲ ਬਾਜਵਾ ਦੇ ਭਰਾ ਅਮਨਦੀਪ ਬਾਜਵਾ ਨੇ ਭਾਈਚਾਰੇ ਨੂੰ ਅਪੀਲ ਕੀਤੀ ਕਿ ਹਰ ਕੋਈ ਆਪਣੇ ਦੋਸਤ ਸਾਵਧਾਨੀ ਨਾਲ ਚੁਣੇ।

Duration:00:15:24

Ask host to enable sharing for playback control

ਸਾਹਿਤ ਅਤੇ ਕਲਾ: ਸਾਈਂ ਅਖ਼ਤਰ ਲਾਹੌਰੀ ਦੀ ਕਿਤਾਬ 'ਅੱਲ੍ਹਾ ਮੀਆਂ ਥੱਲੇ ਆ'

2/23/2025
ਕਹਿੰਦੇ ਹਨ ਕਿ ‘ਸਾਈਂ ਅਖ਼ਤਰ ਲਾਹੌਰੀ’ ਦੀ ਨਜ਼ਮ ‘ਅੱਲਾ ਮੀਆਂ ਥੱਲੇ ਆ’ ਨੂੰ ਜਿਸ ਨੇ ਵੀ ਸੁਣਿਆ, ਉਹ ਇਸਦੀ ਤਾਰੀਫ਼ ਕਰਨ ਤੋਂ ਨਹੀਂ ਰਿਹਾ। ਇਸ ਨਜ਼ਮ ਦੇ ਨਾਲ ਨਾਲ, ਇਸ ਕਿਤਾਬ ਅਤੇ ਇਸਦੇ ਕਵੀ ਬਾਰੇ ਹੋਰ ਜਾਣਕਾਰੀ ਇਸ ਪੌਡਕਾਸਟ ਰਾਹੀਂ ਸੁਣੋ।

Duration:00:08:32

Ask host to enable sharing for playback control

ਜਾਣੋ ਕਿੰਨ੍ਹਾਂ ਪਰਿਵਾਰਾਂ ਨੂੰ ਮਿਲਣ ਜਾ ਰਿਹਾ ਹੈ ਮੁਫ਼ਤ ਚਾਈਲਡਕੇਅਰ

2/23/2025
ਸੰਸਦ ਵਿੱਚ ਮੁਫ਼ਤ ਚਾਈਲਡਕੇਅਰ ਨੂੰ ਲੈ ਕੇ ਹਾਲ ਹੀ ਵਿੱਚ ਨਵਾਂ ਬਿੱਲ ਪਾਸ ਕੀਤਾ ਗਿਆ ਹੈ। ਇਸ ਮੁਤਾਬਕ ਦੋ ਹਫਤਿਆਂ 'ਚ 72 ਘੰਟੇ ਮੁਫਤ ਚਾਈਲਡਕੇਅਰ ਦੇ ਮਿਲਿਆ ਕਰਨਗੇ। ਕਿਹੜੇ ਮਾਪੇ ਆਪਣੇ ਬੱਚੇ ਨੂੰ ਹਫ਼ਤੇ ਦੇ ਤਿੰਨ ਦਿਨ ਮੁਫ਼ਤ 'ਚ ਚਾਈਲਕੇਅਰ ਭੇਜ ਸਕਣਗੇ ਇਹ ਜਾਨਣ ਲਈ ਇਹ ਪੋਡਕਾਸਟ ਸੁਣੋ...

Duration:00:03:41

Ask host to enable sharing for playback control

ਨਿਊਜ਼ ਫਟਾਫੱਟ: ਵਿਆਜ ਦਰਾਂ ਵਿੱਚ ਕਟੌਤੀ ਤੋਂ ਕੈਨੇਡਾ ਵਿੱਚ ਹੋਈ ਚੋਰੀ ਲਈ ਪੰਜਾਬ 'ਚ ਛਾਪੇਮਾਰੀ: ਜਾਣੋ ਇਸ ਹਫਤੇ ਦੀਆਂ ਮੁੱਖ ਖਬਰਾਂ

2/21/2025
ਆਸਟ੍ਰੇਲੀਆ ਵਿੱਚ ਚਾਰ ਸਾਲਾਂ ਬਾਅਦ ਲਾਗੂ ਹੋਏ ਰੇਟ ਕੱਟ...ਆਉਣ ਵਾਲੇ ਚੋਣਾਂ ਵਿੱਚ ਪਰਵਾਸ ਬਣ ਰਿਹਾ ਹੈ ਮੁੱਦਾ.... ਇੱਕ ਪਾਸੇ ਭਰਤੀ ਮੂਲ ਦੇ ਆਦਮੀ ਬਣੇ ਅਮਰੀਕਾ ਦੇ 'ਐਫ ਬੀ ਆਈ' ਦੇ ਡਾਇਰੈਕਟਰ, ਦੂਜੇ ਪਾਸੇ ਕੈਨੇਡਾ ਦੀ ਸਭ ਤੋਂ ਵੱਡੀ ਚੋਰੀ ਵਿੱਚ ਪੰਜਾਬੀ ਨੋਜਵਾਨ ਦੇ ਮੋਹਾਲੀ ਸਥਿਤ ਘਰ ਵਿੱਚ ਛਾਪੇਮਾਰੀ...ਜਾਣੋ ਕੀ ਕੁਝ ਹੋਇਆ ਇਸ ਹਫਤੇ, ਪਰ ਸਿਰਫ਼ ਕੁਝ ਹੀ ਮਿੰਟਾ ਵਿੱਚ....

Duration:00:04:52

Ask host to enable sharing for playback control

ਖਬਰਨਾਮਾ: ਸਰਕਾਰ ਨੇ ਪੀਟਰ ਡਟਨ ਵੱਲੋਂ ਵਾਧੂ ਨਾਗਰਿਕਤਾ ਸਮਾਰੋਹਾਂ ਵਾਲੇ ਦੋਸ਼ਾਂ ਨੂੰ ਕੀਤਾ ਰੱਦ

2/20/2025
ਸਰਕਾਰ ਦਾ ਕਹਿਣਾ ਹੈ ਕਿ ਨਾਗਰਿਕਤਾ ਸਮਾਰੋਹਾਂ ਬਾਰੇ ਵਿਰੋਧੀ ਧਿਰ ਦੇ ਨੇਤਾ ਪੀਟਰ ਡਟਨ ਦੇ ਦਾਅਵੇ ਸਹੀ ਨਹੀਂ ਹਨ । ਪੀਟਰ ਡਟਨ ਨੇ ਗ੍ਰਹਿ ਮੰਤਰੀ ਟੋਨੀ ਬਰਕ 'ਤੇ ਰਾਜਨੀਤਿਕ ਲਾਭ ਲਈ ਵਾਧੂ ਨਾਗਰਿਕਤਾ ਸਮਾਰੋਹ ਕਰਵਾਉਣ ਦਾ ਦੋਸ਼ ਲਗਾਇਆ ਹੈ, ਅਤੇ ਕਿਹਾ ਹੈ ਕਿ ਉਹ ਮੁੱਖ ਚੋਣ ਖੇਤਰਾਂ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਨਾਗਰਿਕਤਾ ਪ੍ਰਾਪਤ ਕਰਵਾਉਣ ਲਈ ਜੋਰ ਲਗਾ ਰਹੇ ਹਨ, ਤਾਂ ਜੋ ਉਹ ਆਉਣ ਵਾਲੀਆਂ ਸੰਘੀ ਚੋਣਾਂ ਵਿੱਚ ਲੇਬਰ ਪਾਰਟੀ ਨੂੰ ਵੋਟ ਪਾ ਸਕਣ। ਇਹ ਅਤੇ ਅੱਜ ਦੀਆਂ ਹੋਰ ਖਬਰਾਂ ਇਸ ਪੌਡਕਾਸਟ ਰਾਹੀਂ ਜਾਣੋ।

Duration:00:04:56

Ask host to enable sharing for playback control

ਸਾੜੀਆਂ ਤੋਂ ਲੈ ਕੇ ਭਾਂਡਿਆਂ ਤੱਕ: ਆਸਟ੍ਰੇਲੀਆ ਦੀ ਅਜਿਹੀ ਦੁਕਾਨ ਜੋ ਸਭਿਆਚਾਰਕ ਯਾਦਗਾਰਾਂ ਨੂੰ ਮੁੜ ਸੁਰਜੀਤ ਕਰ ਰਹੀ ਹੈ

2/20/2025
ਸਾਡੇ ਵਿੱਚੋਂ ਬਹੁਤ ਸਾਰੇ ਲੋਕਾਂ ਕੋਲ ਕੁਝ ਨਾ ਕੁਝ ਅਜਿਹਾ ਜ਼ਰੂਰ ਹੁੰਦਾ ਹੈ ਜੋ ਸਾਡੇ ਘਰਾਂ ਵਿੱਚ ਪਿਆ ਤਾਂ ਜਰੂਰ ਹੈ ਪਰ ਅਸੀਂ ਉਸਦੀ ਵਰਤੋਂ ਨਹੀਂ ਕਰ ਰਹੇ। ਹੁਣ ਆਸਟ੍ਰੇਲੀਆ ਦੀ ਇੱਕ ਦੁਕਾਨ ਵੱਖ-ਵੱਖ ਸਭਿਆਚਾਰਕ ਭਾਈਚਾਰਿਆਂ ਦੀਆਂ ਵਿਲੱਖਣ ਯਾਦਗਾਰਾਂ ਨੂੰ ਇਕੱਠਾ ਕਰ ਕੇ ਉਨ੍ਹਾਂ ਦਾ ਪ੍ਰਦਰਸ਼ਨ ਕਰਨ ਵਾਲੀ ਹੈ। ਇਸ ਰਾਹੀਂ ਲੋੜੀਂਦੇ ਲੋਕਾਂ ਲਈ ਪੈਸਾ ਵੀ ਇਕੱਠਾ ਕੀਤਾ ਜਾਵੇਗਾ। ਦਾਨ ਕੀਤੀਆਂ ਇਨ੍ਹਾਂ ਚੀਜ਼ਾਂ ਵਿੱਚ ਪੰਜਾਬੀ ਸੂਟ, ਸਾੜੀਆਂ ਦੇ ਨਾਲ ਨਾਲ ਰਵਾਇਤੀ ਭਾਂਡੇ, ਗੁੱਡੀਆਂ ਤੇ ਹੋਰ ਵੀ ਬਥੇਰਾ ਕੁਝ ਹੈ। ਵਧੇਰੇ ਜਾਣਕਾਰੀ ਲਈ ਸੁਣੋ ਇਹ ਪੇਸ਼ਕਾਰੀ........

Duration:00:08:02

Ask host to enable sharing for playback control

ਵਿਦਿਆਰਥੀ ਕਰਜ਼ੇ ਹੇਠ ਦਬੇ ਲੋਕਾਂ ਲਈ ਘਰ ਖਰੀਦੇ ਜਾਣਾ ਆਸਾਨ ਬਣਾਉਣ ਦਾ ਸਰਕਾਰੀ ਵਾਅਦਾ

2/20/2025
ਅਲਬਾਨੀਜ਼ੀ ਸਰਕਾਰ ਵਿਦਿਆਰਥੀ ਕਰਜ਼ਿਆਂ ਦੇ ਭਾਰ ਹੇਠ ਦਬੇ ਹੋਏ ਲੋਕਾਂ ਲਈ ਘਰ ਖਰੀਦੇ ਜਾਣਾ ਆਸਾਨ ਬਣਾਉਣ ਦਾ ਵਾਅਦਾ ਕਰ ਰਹੀ ਹੈ। ਖਜ਼ਾਨਚੀ ਜਿਮ ਚੈਮਰਜ਼ ਨੇ ਵਿੱਤੀ ਰੈਗੂਲੇਟਰਾਂ ਨੂੰ ਬੈਂਕਾਂ ਦੁਆਰਾ ਮੌਰਗੇਜ ਅਰਜ਼ੀਆਂ ਦਾ ਮੁਲਾਂਕਣ ਕਰਨ ਦੇ ਤਰੀਕੇ ਵਿੱਚ ਵਿਦਿਆਰਥੀ ਕਰਜ਼ਿਆਂ ਦੀ ਭੂਮਿਕਾ ਨੂੰ ਬਦਲਣ ਲਈ ਕਿਹਾ ਹੈ। ਸੁਣੋ ਪੂਰੀ ਜਾਣਕਾਰੀ ਇਸ ਪੇਸ਼ਕਾਰੀ ਰਾਹੀਂ.....

Duration:00:05:35

Ask host to enable sharing for playback control

ਆਸਟ੍ਰੇਲੀਆ ਵਿੱਚ ਤੀਜੀ ਪੀੜ੍ਹੀ ਦੀ ਇਹ ਬੱਚੀ ਹਿੰਮਤ ਕੌਰ ਕਿਵੇਂ ਬੋਲ ਰਹੀ ਹੈ ਪੰਜਾਬੀ?

2/20/2025
ਵੈਸਟਰਨ ਸਿਡਨੀ ਨਿਵਾਸੀ ਹਿੰਮਤ ਕੌਰ ਦੇ ਮਾਂ-ਬਾਪ ਜੈਸਮੀਤ ਕੌਰ ਅਤੇ ਜਗਦੀਪ ਸਿੰਘ ਆਸਟ੍ਰੇਲੀਆ ਵਿੱਚ ਵੱਡੇ ਹੋਏ ਹਨ ਅਤੇ ਜਦੋਂ ਆਪਣੀ 2 ਸਾਲ ਦੀ ਬੇਟੀ ਨੂੰ ਭਾਸ਼ਾ ਸਿਖਾਉਣ ਦੀ ਗੱਲ ਆਈ ਤਾਂ ਉਨ੍ਹਾਂ ਨੇ ਅੰਗਰੇਜ਼ੀ ਨਾਲੋਂ ਪੰਜਾਬੀ ਨੂੰ ਤਰਜੀਹ ਦਿੱਤੀ। ਉਨ੍ਹਾਂ ਦੱਸਿਆ ਕਿ ਆਸਟ੍ਰੇਲੀਆ ਵਿੱਚ ਰਹਿਣ ਦੇ ਬਾਵਜੂਦ ਉਹਨਾਂ ਜਾਣ-ਬੁੱਝ ਕੇ ਹਿੰਮਤ ਨੂੰ ਅੰਗਰੇਜ਼ੀ ਨਾਲੋਂ ਪੰਜਾਬੀ ਪਹਿਲਾਂ ਸਿਖਾਈ ਤਾਂ ਜੋ ਉਸ ਦਾ ਬਚਪਨ ਤੋਂ ਹੀ ਮਾਂ ਬੋਲੀ, ਸੱਭਿਆਚਾਰ, ਧਰਮ ਅਤੇ ਆਪਣੇ ਬਜ਼ੁਰਗਾਂ ਨਾਲ ਰਿਸ਼ਤਾ ਜੁੜਿਆ ਰਹੇ। ਪੂਰੀ ਗੱਲ ਬਾਤ ਇਸ ਆਡੀਉ ਵਿੱਚ ਸੁਣੋ।

Duration:00:20:57

Ask host to enable sharing for playback control

ਅੰਤਰਰਾਸ਼ਟਰੀ ਮਾਂ ਬੋਲੀ ਦਿਵਸ: ਖੇਡਾਂ ਤੇ ਖਿਡਾਰੀਆਂ ਬਾਰੇ ਦਰਜਨਾਂ ਕਿਤਾਬਾਂ ਲਿਖ ਚੁੱਕੇ ਨਵਦੀਪ ਸਿੰਘ ਗਿੱਲ ਨਾਲ ਖਾਸ ਮੁਲਾਕਾਤ

2/20/2025
ਨਵਦੀਪ ਸਿੰਘ ਗਿੱਲ ਪੰਜਾਬੀ ਖੇਡ ਸਾਹਿਤ ਵਿੱਚ ਇੱਕ ਜਾਣਿਆ ਪਛਾਣਿਆ ਨਾਂ ਹੈ। ਪੇਸ਼ੇ ਵਜੋਂ ਪੰਜਾਬ ਸਰਕਾਰ ਵਿੱਚ ਲੋਕ ਸੰਪਰਕ ਅਫਸਰ ਦੀਆਂ ਸੇਵਾਵਾਂ ਨਿਭਾਉਣ ਦੇ ਨਾਲ-ਨਾਲ ਨਵਦੀਪ ਸਿੰਘ ਗਿੱਲ ਵਲੋਂ ਹੁਣ ਤੱਕ ਖੇਡ ਸਾਹਿਤ ਦੀ ਝੋਲੀ ਵਿੱਚ 14 ਪੁਸਤਕਾਂ ਪਾਈਆਂ ਜਾ ਚੁੱਕੀਆਂ ਹਨ। ਚੜ੍ਹਦੇ ਅਤੇ ਲਹਿੰਦੇ ਪੰਜਾਬਾਂ ਦੇ ਦਿੱਗਜ ਖਿਡਾਰੀਆਂ ਬਾਰੇ ਨਵਦੀਪ ਗਿੱਲ ਵਲੋਂ ਲਿਖੀ ਪੁਸਤਕ ‘ਪੰਜ ਆਬ ਦੇ ਸ਼ਾਹ ਅਸਵਾਰ’ ਹਾਲ ਹੀ ਵਿੱਚ ਲਾਹੌਰ ਵਿਖੇ ਹੋਈ 34ਵੀਂ ਵਰਲਡ ਪੰਜਾਬੀ ਕਾਨਫਰੰਸ ਦੌਰਾਨ ਰਿਲੀਜ਼ ਕੀਤੀ ਗਈ ਸੀ। ਉਨ੍ਹਾਂ ਦੀ ਪੁਸਤਕ ‘ਉੱਡਣਾ ਬਾਜ’ ਨੂੰ ਭਾਸ਼ਾ ਵਿਭਾਗ ਪੰਜਾਬ ਵਲੋਂ ਸਰਵੋਤਮ ਸਾਹਿਤਿਕ ਪੁਸਤਕ ਪੁਰਸਕਾਰ ਨਾਲ ਵੀ ਨਿਵਾਜਿਆ ਜਾ ਚੁੱਕਾ ਹੈ। ਅੰਤਰਰਾਸ਼ਟਰੀ ਮਾਂ ਬੋਲੀ ਦਿਹਾੜੇ ਮੌਕੇ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਨਵਦੀਪ ਗਿੱਲ ਨੇ ਪੰਜਾਬੀ ਭਾਸ਼ਾ ਅਤੇ ਖੇਡ ਸਾਹਿਤ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਹਨ।

Duration:00:18:34