SBS Punjabi-logo

SBS Punjabi

SBS (Australia)

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

Location:

Sydney, Australia

Description:

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

Language:

Punjabi

Contact:

SBS Radio Sydney Locked Bag 028 Crows Nest NSW 1585 Australia 02-8333 2821


Episodes
Ask host to enable sharing for playback control

ਬੈਟਰੀਆਂ ਨੂੰ ਲੱਗਣ ਵਾਲੀ ਅੱਗ ਨੂੰ ਕਿੰਝ ਰੋਕੀਏ?

8/20/2025
ਮਾਹਿਰਾਂ ਵਲੋਂ ਬੈਟਰੀਆਂ ਨੂੰ ਅੱਗ ਲੱਗਣ ਦੇ ਖ਼ਤਰਿਆਂ ਬਾਰੇ ਚੇਤਾਵਨੀਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ 2023 ਦੇ ਪਹਿਲੇ ਛੇ ਮਹੀਨਿਆਂ ਵਿੱਚ ਹੀ ਦੁਨੀਆ ਭਰ ਵਿੱਚ ਇਲੈਕਟ੍ਰਿਕ ਬਾਈਕਾਂ, ਸਕੂਟਰਾਂ ਅਤੇ ਸਕੇਟਬੋਰਡਾਂ ਵਿੱਚ 500 ਤੋਂ ਵੱਧ ਬੈਟਰੀਆਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ ਹਨ। ਜਿਸ ਕਾਰਨ 138 ਲੋਕ ਜ਼ਖਮੀ ਹੋਏ ਅਤੇ 36 ਮੌਤਾਂ ਹੋਈਆਂ।ਮਾਹਿਰਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਲੜੀਵਾਰ ਪ੍ਰਤੀਕ੍ਰਿਆ ਨੂੰ ਰੋਕਣਾ ਬਹੁਤ ਮੁਸ਼ਕਿਲ ਹੈ ਪਰ ਕੁਝ ਸਾਵਧਾਨੀਆਂ ਵਰਤ ਕੇ ਅਜਿਹੇ ਹਾਦਸਿਆਂ ਤੋਂ ਬਚਿਆ ਜਾ ਸਕਦਾ ਹੈ। ਹੋਰ ਵੇਰਵੇ ਲਈ ਸੁਣੋ ਇਹ ਰਿਪੋਰਟ...

Duration:00:07:24

Ask host to enable sharing for playback control

ਖ਼ਬਰਨਾਮਾ: ਨੇਤਨਯਾਹੂ ਦੀ ਅਲੋਚਨਾ ਤੋਂ ਬਾਅਦ ਐਲਬਨੀਜ਼ੀ ਦੇ ਬਚਾਅ ਵਿੱਚ ਆਏ ਕੈਬਿਨੇਟ ਸਹਿਯੋਗੀ, ਭਾਰਤ ਵੱਲੋਂ ਆਨਲਾਈਨ ਖੇਡਾਂ 'ਤੇ ਪਾਬੰਦੀ

8/20/2025
ਆਸਟ੍ਰੇਲੀਆ ਅਤੇ ਇਜ਼ਰਾਈਲ ਵਿਚਕਾਰ ਵਿਗੜਦੇ ਸੰਬੰਧਾਂ ਦੇ ਚਲਦੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇ ਐਂਥਨੀ ਐਲਬਨੀਜ਼ੀ 'ਤੇ ਆਸਟ੍ਰੇਲੀਆ ਦੇ ਯਹੂਦੀਆਂ ਨੂੰ ਅਣਡਿੱਠ ਕਰਨ ਦਾ ਦੋਸ਼ ਲਗਾਇਆ ਹੈ। ਓਥੇ ਹੀ ਭਾਰਤ ਪੈਸਿਆਂ ਨਾਲ ਖੇਡੀਆਂ ਜਾਣ ਵਾਲੀਆਂ ਔਨਲਾਈਨ ਖੇਡਾਂ ਉੱਤੇ ਪਾਬੰਦੀ ਲਗਾਉਣ ਲਈ ਇੱਕ ਬਿੱਲ ਪਾਸ ਕਰਨ ਜਾ ਰਿਹਾ ਹੈ ਜਿਸ ਨਾਲ ਭਾਰਤ ਲਈ ਅਰਬਾਂ ਡਾਲਰ ਦੇ ਵਿਦੇਸ਼ੀ ਨਿਵੇਸ਼ ਨੂੰ ਵੱਡਾ ਝਟਕਾ ਲਗ ਸਕਦਾ ਹੈ। ਹੋਰ ਮੁੱਖ ਖਬਰਾਂ ਲਈ ਇਹ ਪੌਡਕਾਸਟ ਸੁਣੋ....

Duration:00:03:47

Ask host to enable sharing for playback control

ਆਮੀਰ ਖਾਨ ਤੋਂ ਅਦਿਤੀ ਰਾਓ ਹੈਦਰੀ ਤੱਕ, ਸਿਤਾਰਿਆਂ ਨੇ ਮੈਲਬਰਨ ਫਿਲਮ ਫੈਸਟੀਵਲ 'ਚ ਲਗਾਈਆਂ ਰੌਣਕਾਂ

8/20/2025
ਮੈਲਬਰਨ ਵਿੱਚ ਚੱਲ ਰਹੇ ਇੰਡਿਅਨ ਫਿਲਮ ਫੈਸਟੀਵਲ ਆਫ ਮੈਲਬਰਨ (IFFM) 2025 ਦਾ 16ਵਾਂ ਐਡੀਸ਼ਨ 14 ਅਗਸਤ ਤੋਂ 24 ਅਗਸਤ ਤੱਕ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਫੈਸਟੀਵਲ ਵਿੱਚ 31 ਭਾਸ਼ਾਵਾਂ ਵਿੱਚ ਲਗਭਗ 75 ਫਿਲਮਾਂ ਦੀ ਪ੍ਰਦਰਸ਼ਨੀ ਕੀਤੀ ਜਾ ਰਹੀ ਹੈ। ਇਸ ਵਾਰ ਦੇ ਮੁੱਖ ਮਹਿਮਾਨ ਆਮੀਰ ਖਾਨ ਰਹੇ ਜਿਨ੍ਹਾਂ ਨੇ 16 ਅਗਸਤ ਨੂੰ ਫੈਡਰੇਸ਼ਨ ਸਕੁਏਅਰ ‘ਚ ਆਜ਼ਾਦੀ ਦਿਵਸ ਮੌਕੇ ਭਾਰਤੀ ਤਿਰੰਗਾ ਲਹਿਰਾਇਆ। ਪ੍ਰੈਸ ਕਾਨਫਰੰਸ ਅਤੇ ਰੈੱਡ ਕਾਰਪੈੱਟ ਸਮਾਰੋਹਾਂ ਵਿੱਚ ਜਿਮ ਸਾਰਭ, ਵੀਰ ਦਾਸ, ਅਭਿਸ਼ੇਕ ਬੱਚਨ, ਅਦਿਤੀ ਰਾਓ ਹੈਦਰੀ, ਸ਼ੂਜੀਤ ਸਰਕਾਰ ਸਮੇਤ ਕਈ ਭਾਰਤੀ ਅਦਾਕਾਰ ਅਤੇ ਫਿਲਮਕਾਰ ਸ਼ਾਮਲ ਹੋਏ। ਇਸ ਪੌਡਕਾਸਟ ਰਾਹੀਂ ਸੁਣੋ ਇਹਨਾਂ ਕਲਾਕਾਰਾਂ ਨਾਲ SBS PUNJABI ਟੀਮ ਦੀਆਂ ਗੱਲਾਂਬਾਤਾਂ...

Duration:00:05:20

Ask host to enable sharing for playback control

ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ

8/19/2025
ਇਸ ਪ੍ਰੋਗਰਾਮ ਦੀਆਂ ਪੇਸ਼ਕਾਰੀਆਂ ਵਿੱਚ ਆਸਟ੍ਰੇਲੀਆ ਸਮੇਤ ਅੰਤਰਰਾਸ਼ਟਰੀ ਪੱਧਰ ਦੀਆਂ ਚੋਣਵੀਆਂ ਖਬਰਾਂ ਤੋਂ ਇਲਾਵਾ ਪੰਜਾਬ ਦੀ ਤਾਜ਼ਾ ਸਥਿਤੀ ਨੂੰ ਬਿਆਨ ਕਰਦੀ 'ਪੰਜਾਬੀ ਡਾਇਰੀ' ਵੀ ਸ਼ਾਮਿਲ ਹੈ। ਇਸ ਦੇ ਨਾਲ ਹੀ ਅੰਡਰ-19 ਆਸਟ੍ਰੇਲੀਆ ਟੀਮ ਲਈ ਚੁਣੇ ਗਏ ਪੰਜਾਬੀ ਮੂਲ ਦੇ 17 ਸਾਲਾ ਆਰੀਅਨ ਸ਼ਰਮਾ ਨਾਲ ਕੀਤੀ ਗਈ ਵਿਸ਼ੇਸ਼ ਗੱਲਬਾਤ ਵੀ ਸੁਣਨ ਨੂੰ ਮਿਲੇਗੀ। ਇਥੇ ਹੀ ਬੱਸ ਨਹੀਂ ਪ੍ਰੋਗਾਮ ਦੌਰਾਨ ਤੁਸੀਂ ਇੱਕ ਰਿਪੋਰਟ ਰਾਹੀਂ ਇਹ ਵੀ ਜਾਣੋਗੇ ਕਿ ਬਦਲਦੇ ਸਮੇਂ ਨਾਲ ਲੋਕਤੰਤਰ ਬਾਰੇ ਲੋਕਾਂ ਦੀਆਂ ਧਾਰਨਾਵਾਂ ਵਿੱਚ ਕੀ ਬਦਲਾਅ ਆਏ ਹਨ? ਪੂਰਾ ਪ੍ਰੋਗਰਾਮ ਇਸ ਪੌਡਕਾਸਟ ਰਾਹੀਂ ਸੁਣੋ।

Duration:00:44:31

Ask host to enable sharing for playback control

ਪਾਕਿਸਤਾਨ ਡਾਇਰੀ: ਹੜ੍ਹਾਂ ਦੀ ਤਬਾਹੀ ਕਾਰਨ 500 ਤੋਂ ਵੱਧ ਮੌਤਾਂ, ਖੈਬਰ ਪਖਤੂਨਖਵਾ ਸਭ ਤੋਂ ਪ੍ਰਭਾਵਿਤ

8/19/2025
ਪਾਕਿਸਤਾਨ ਦੇ ਉੱਤਰੀ ਹਿੱਸਿਆਂ ਵਿੱਚ ਭਾਰੀ ਮੌਨਸੂਨ ਮੀਂਹ ਕਾਰਨ ਆਏ ਅਚਾਨਕ ਹੜ੍ਹਾਂ ਨੇ ਤਬਾਹੀ ਮਚਾਈ ਹੈ, ਜਿਸ ਕਰਕੇ ਮੌਤਾਂ ਦੀ ਗਿਣਤੀ ਘੱਟੋ-ਘੱਟ 500 ਹੋ ਗਈ ਹੈ, ਇਹ ਜਾਣਕਾਰੀ ਦੇਸ਼ ਦੀ ਆਫ਼ਤ ਪ੍ਰਬੰਧਨ ਅਥਾਰਟੀ ਨੇ ਦਿੱਤੀ ਹੈ। ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਅਨੁਸਾਰ, ਸਭ ਤੋਂ ਵੱਧ 307 ਮੌਤਾਂ, ਪਹਾੜੀ ਸੂਬੇ ਖੈਬਰ ਪਖਤੂਨਖਵਾ ਵਿੱਚ ਰਿਕਾਰਡ ਕੀਤੀਆਂ ਗਈਆਂ ਹਨ। ਇਸ ਖਬਰ ਦਾ ਵਿਸਥਾਰ ਅਤੇ ਪਾਕਿਸਤਾਨ ਤੋਂ ਹੋਰ ਤਾਜ਼ਾ ਖਬਰਾਂ ਲਈ ਸੁਣੋ ਇਹ ਪੌਡਕਾਸਟ...

Duration:00:06:59

Ask host to enable sharing for playback control

ਵਿਕਟੋਰੀਆ Shrine of Remembrance ਦੇ ਦਸਤਾਰਧਾਰੀ ਰਾਖੇ: ਆਸਟ੍ਰੇਲੀਅਨ ਯੁੱਧ ਇਤਿਹਾਸ ਨੂੰ ਸੰਭਾਲ ਰਹੇ ਪਰਵਾਸੀ ਸੂਰਮੇ

8/19/2025
ਆਸਟ੍ਰੇਲੀਆ ਦੇ ਮੁੱਖ ਯੁੱਧ ਸਮਾਰਕਾਂ ਵਿੱਚੋਂ ਇੱਕ ਮੈਲਬਰਨ ਦੇ 'ਸ਼ਰਾਈਨ ਆਫ ਰਿਮੈਂਬਰੈਂਸ' ਵਿਖੇ ਸੁਰੱਖਿਆ ਅਫਸਰਾਂ ਵਜੋਂ ਤਾਇਨਾਤ ਸਿੱਖ ਸ਼ਰਾਈਨ ਗਾਰਡ ਮਨਿੰਦਰਪਾਲ ਗਿੱਲ ਅਤੇ ਜੋਗਜਿੰਦਰ ਸਿੰਘ ਇਸ ਸ਼ਹੀਦੀ ਯਾਦਗਾਰ ਨੂੰ ਸੁਰੱਖਿਅਤ ਰੱਖਣ ਲਈ ਸੇਵਾਵਾਂ ਨਿਭਾਅ ਰਹੇ ਹਨ। ਇਨ੍ਹਾਂ ਦੋਵੇਂ ਸੁਰੱਖਿਆ ਅਫਸਰਾਂ ਨੇ ਐਸ ਬੀ ਐਸ ਪੰਜਾਬੀ ਨਾਲ ਇੱਕ ਵਿਸ਼ੇਸ਼ ਗੱਲਬਾਤ ਦੌਰਾਨ ਸਾਂਝਾ ਕੀਤਾ ਕਿ ਕਿਵ਼ੇਂ ਇੰਨ੍ਹਾ ਸੇਵਾਵਾਂ ਨੇ ਉਨ੍ਹਾਂ ਨੂੰ ਆਸਟ੍ਰੇਲੀਆ ਦੇ ਜੰਗੀ ਇਤਿਹਾਸ ਬਾਰੇ ਜਾਣੂ ਕਰਵਾਉਣ ਦੇ ਨਾਲ-ਨਾਲ ਖ਼ੁਦ ਦੇ ਪਿਛੋਕੜ ਨਾਲ ਜੁੜਨ ਦਾ ਮੌਕਾ ਵੀ ਦਿੱਤਾ ਹੈ।

Duration:00:12:20

Ask host to enable sharing for playback control

'ਮੈਂ ਘੱਟ ਫ਼ਿਲਮਾਂ ਕਰਦੀ ਹਾਂ ਪਰ ਉਹ ਕਰਦੀ ਹਾਂ ਜਿਨ੍ਹਾਂ ‘ਤੇ ਮੈਨੂੰ ਮਾਣ ਹੋਵੇ': ਯੂ ਕੇ ਦੀ ਜੰਮੀ-ਪਲ਼ੀ ਪੰਜਾਬੀ ਅਦਾਕਾਰ ਮੈਂਡੀ ਤੱਖਰ

8/19/2025
‘ਏਕਮ’, ‘ਅਰਦਾਸ’, ‘ਰੱਬ ਦਾ ਰੇਡੀਓ’ ਅਤੇ ਹੋਰ ਕਈ ਪੰਜਾਬੀ ਫ਼ਿਲਮਾਂ ਵਿੱਚ ਵੱਖ-ਵੱਖ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਮੈਂਡੀ ਤੱਖਰ ਪਿਛਲੇ ਦਿਨੀਂ ਸਿਡਨੀ ਦੇ ਐਸ ਬੀ ਐਸ ਸਟੂਡੀਉ ਵਿੱਚ ਗੱਲਬਾਤ ਲਈ ਪਹੁੰਚੇ।

Duration:00:25:24

Ask host to enable sharing for playback control

ਆਸਟ੍ਰੇਲੀਆ ਵਿੱਚ ਆਈਸ, ਕੋਕੀਨ ਅਤੇ ਹੈਰੋਇਨ ਦੀ ਖਪਤ ਵਿਚ ਵੱਡਾ ਉਛਾਲ ਦਰਜ

8/19/2025
ਆਸਟ੍ਰੇਲੀਅਨ ਕ੍ਰਿਮੀਨਲ ਇੰਟੈਲੀਜੈਂਸ ਕਮਿਸ਼ਨ (ਏਸੀਆਈਸੀ) ਵਲੋਂ ਯੂਨੀਵਰਸਿਟੀਆਂ ਨਾਲ ਸਾਂਝੇਦਾਰੀ ਵਿੱਚ ਵੇਸਟਵਾਟਰ ਵਿਸ਼ਲੇਸ਼ਣ ਤੋਂ ਪਤਾ ਲੱਗਾ ਹੈ ਕਿ ਮੁਲਕ ਅੰਦਰ ਮੈਥਾਈਲਐਮਫੇਟਾਮਾਈਨ (ਆਈਸ), ਕੋਕੀਨ ਅਤੇ ਹੈਰੋਇਨ ਦੀ ਖਪਤ ਵਿੱਚ ਵਾਧਾ ਹੋਇਆ ਹੈ। 2016 ਤੋਂ ਹੁੰਦੇ ਆ ਰਹੇ ਅਜਿਹੇ ਵਿਸ਼ਲੇਸ਼ਣਾਂ ਦੇ ਮੁਕਾਬਲੇ ਤਾਜ਼ਾ ਵਿਸ਼ਲੇਸ਼ਣ ਵਿੱਚ ਇਨ੍ਹਾਂ ਨਸ਼ੀਲੇ ਪਦਾਰਥਾਂ ਦੀ ਖਪਤ ਉੱਚੇ ਪੱਧਰ ਉੱਤੇ ਰਿਕਾਰਡ ਕੀਤੀ ਗਈ ਹੈ। ਪਿਛਲੇ ਸਾਲ ਦੇ ਮੁਕਾਬਲੇ ਕੋਕੀਨ ਦੀ ਵਰਤੋਂ ਵਿੱਚ 69%, ਐਮਡੀਐਮਏ ਵਿੱਚ 49% ਅਤੇ ਹੈਰੋਇਨ ਵਿੱਚ 14% ਦਾ ਵਾਧਾ ਹੋਇਆ ਹੈ। ਆਸਟ੍ਰੇਲੀਆ ਵਿੱਚ ਅਗਸਤ 2024 ਤੱਕ ਤਿੰਨ ਡਰੱਗਜ਼ ਦੇ ਨਾਲ-ਨਾਲ MDMA (ਐਕਸਟਸੀ) ਦੀ ਖਪਤ ਵੀ 22 ਟਨ ਤੋਂ ਵੱਧ ਹੋਈ ਹੈ। ਹੋਰ ਵੇਰਵੇ ਲਈ ਸੁਣੋ ਇਹ ਰਿਪੋਰਟ...

Duration:00:05:34

Ask host to enable sharing for playback control

ਖ਼ਬਰਨਾਮਾ: ਪ੍ਰਧਾਨ ਮੰਤਰੀ ਵੱਲੋਂ ਤਿੰਨ ਦਿਨੀਂ ਆਰਥਿਕ ਸੁਧਾਰ ਕਾਨਫਰੰਸ ਦੀ ਸ਼ੁਰੂਆਤ, ਮਜੀਠਿਆ ਨੂੰ ਇੱਕ ਹੋਰ ਝਟਕਾ ਤੇ ਹੋਰ ਖਬਰਾਂ

8/19/2025
ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਅਧਿਕਾਰਿਤ ਤੌਰ 'ਤੇ ਕੈਨਬਰਾ ਵਿੱਚ ਸਰਕਾਰੀ ਆਰਥਿਕ ਸੁਧਾਰ ਰਾਊਂਡਟੇਬਲ ਕਾਨਫਰੰਸ ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਕਾਨਫਰੰਸ ਦੀ ਪਹਿਲੀ ਬੈਠਕ ਆਰਥਿਕਤਾ ਨੂੰ ਮਜ਼ਬੂਤ ਕਰਨ 'ਤੇ ਕੇਂਦ੍ਰਿਤ ਹੋਵੇਗੀ। ਸ਼੍ਰੀ ਐਲਬਨੀਜ਼ੀ ਕਹਿੰਦੇ ਹਨ ਕਿ ਆਰਥਿਕਤਾ ਵਿੱਚ ਵੱਖ-ਵੱਖ ਸੈਕਟਰਾਂ ਦੇ ਵਿਚਾਰਾਂ ਅਤੇ ਹਿੱਤਾਂ ਨੂੰ ਸੁਣਨਾ ਮਹੱਤਵਪੂਰਨ ਹੈ। ਓਧਰ, ਪੰਜਾਬ ਵਿੱਚ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਗ੍ਰਿਫ਼ਤਾਰ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਮੋਹਾਲੀ ਅਦਾਲਤ ਤੋਂ ਝਟਕਾ ਲੱਗਾ ਹੈ। ਉਨ੍ਹਾਂ ਦੀ ਪਟੀਸ਼ਨ ਅਦਾਲਤ ਨੇ ਰੱਦ ਕਰ ਦਿੱਤੀ ਹੈ। ਇਸਤੋਂ ਇਲਾਵਾ ਅੱਜ ਦੀਆਂ ਹੋਰ ਖ਼ਬਰਾਂ ਜਾਨਣ ਲਈ ਸੁਣੋ ਇਹ ਪੌਡਕਾਸਟ..

Duration:00:03:45

Ask host to enable sharing for playback control

ਪੰਜਾਬੀ ਡਾਇਰੀ : ਪੰਜਾਬ ਲਈ ਕਹਿਰ ਬਣਿਆ ਹਿਮਾਚਲ ਦਾ ਮੀਂਹ

8/18/2025
ਹਿਮਾਚਲ ਪ੍ਰਦੇਸ਼ ’ਚ ਭਾਰੀ ਮੀਂਹ ਪੈਣ ਮਗਰੋਂ ਪੰਜਾਬ ਦੇ ਕਈ ਇਲਾਕੇ ਹੜ੍ਹਾਂ ਦੀ ਮਾਰ ਹੇਠ ਗਏ ਹਨ। ਖ਼ਾਸ ਕਰਕੇ ਅੱਧਾ ਦਰਜਨ ਜ਼ਿਲ੍ਹਿਆਂ ’ਚ ਪਾਣੀ ਦੀ ਮਾਰ ਕਾਰਨ ਪਿੰਡ ਅਤੇ ਖੇਤ ਪ੍ਰਭਾਵਿਤ ਹੋਏ ਹਨ। ਪੰਜਾਬ ਸਰਕਾਰ ਨੇ ਸਮੁੱਚੇ ਪ੍ਰਸ਼ਾਸਨ ਨੂੰ ਅਲਰਟ ਕਰ ਦਿੱਤਾ ਹੈ। ਪਠਾਨਕੋਟ, ਕਪੂਰਥਲਾ ਅਤੇ ਫ਼ਿਰੋਜ਼ਪੁਰ ਦੇ ਦਰਜਨਾਂ ਪਿੰਡ ਪਾਣੀ ’ਚ ਘਿਰ ਗਏ ਹਨ। ਪੌਂਗ ਡੈਮ ਦਾ ਪਾਣੀ ਖ਼ਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ ਹੈ ਜਿਸ ਕਾਰਨ ਪੰਜਾਬ ਅੰਦਰ ਹੜ੍ਹਾਂ ਦੀ ਮਾਰ ਦਾ ਖ਼ਤਰਾ ਹੋਰ ਵੱਧ ਗਿਆ ਹੈ। ਤਰਨ ਤਾਰਨ, ਹੁਸ਼ਿਆਰਪੁਰ, ਕਪੂਰਥਲਾ, ਫ਼ਾਜ਼ਿਲਕਾ, ਪਠਾਨਕੋਟ ਅਤੇ ਫ਼ਿਰੋਜ਼ਪੁਰ ਵਿਚ ਸਥਿਤੀ ਗੰਭੀਰ ਬਣ ਗਈ ਹੈ। ਹੜ੍ਹ ਕਾਰਨ ਜ਼ਿਲ੍ਹਾ ਕਪੂਰਥਲਾ ਅਧੀਨ ਪੈਂਦੇ ਸੁਲਤਾਨਪੁਰ ਲੋਧੀ ਦੇ ਕਰੀਬ 20 ਪਿੰਡ ਪ੍ਰਭਾਵਿਤ ਹੋ ਗਏ ਹਨ। ਇਹ ਅਤੇ ਪੰਜਾਬ ਦੀਆਂ ਹੋਰ ਖਬਰਾਂ ਲਈ ਸੁਣੋ ਇਹ ਰਿਪੋਰਟ...

Duration:00:08:41

Ask host to enable sharing for playback control

ਖ਼ਬਰਨਾਮਾ : ਕੁਆਂਟਿਸ ਏਅਰਲਾਈਨ ਨੂੰ 90 ਮਿਲੀਅਨ ਡਾਲਰ ਦਾ ਜੁਰਮਾਨਾ

8/18/2025
ਆਸਟ੍ਰੇਲੀਆ ਦੀ ਸਭ ਤੋਂ ਵੱਡੀ ਏਅਰਲਾਈਨ ਕੁਆਂਟਿਸ ਨੂੰ ਦੇਸ਼ ਦੇ ਇਤਿਹਾਸ ਵਿੱਚ ਗੈਰ-ਕਾਨੂੰਨੀ ਬਰਖਾਸਤਗੀ ਦੇ ਸਭ ਤੋਂ ਵੱਡੇ ਮਾਮਲੇ ਲਈ 90 ਮਿਲੀਅਨ ਡਾਲਰ ਦਾ ਇਤਿਹਾਸਕ ਜੁਰਮਾਨਾ ਅਦਾ ਕਰਨ ਦਾ ਹੁਕਮ ਦਿੱਤਾ ਗਿਆ ਹੈ। ਕੁਆਂਟਿਸ ਨੇ ਸਾਲ 2020 ਵਿੱਚ ਕੋਵਿਡ-19 ਮਹਾਂਮਾਰੀ ਦੌਰਾਨ 1800 ਤੋਂ ਵੱਧ ਸਮਾਨ ਸੰਭਾਲਣ ਵਾਲਿਆਂ, ਸਫਾਈ ਕਰਮਚਾਰੀਆਂ ਅਤੇ ਗਰਾਊਂਡ ਸਟਾਫ ਦੇ ਕੰਮ ਨੂੰ ਆਊਟਸੋਰਸ ਕਰ ਦਿੱਤਾ ਸੀ। ਇਸ ਖ਼ਬਰ ਸਮੇਤ ਅਤੇ ਹੋਰ ਅਹਿਮ ਖ਼ਬਰਾਂ ਲਈ ਸੁਣੋ ਇਹ ਆਡੀਓ ਰਿਪੋਰਟ ...

Duration:00:03:59

Ask host to enable sharing for playback control

Anthony Albanese marks India’s 79th Independence Day, praises Indian Australians’ contributions - ਪ੍ਰਧਾਨ ਮੰਤਰੀ ਅਲਬਨੀਜ਼ੀ ਨੇ ਭਾਰਤੀਆਂ ਨੂੰ ਦਿੱਤੀਆਂ 79ਵੇਂ ਆਜ਼ਾਦੀ ਦਿਵਸ ਦੀਆਂ ਸ਼ੁਭਕਾਮਨਾਵਾਂ

8/15/2025
As India celebrates its 79th Independence Day, Prime Minister Anthony Albanese conveyed his wishes to its "long-standing and consistent friend." In his statement, Albanese said, “As the Tiranga flies proudly around the world, Indians can reflect with joy on all their nation has achieved in the 78 years since that extraordinary midnight which ushered in what then Prime Minister Nehru termed ‘the day appointed by destiny.’” - ਭਾਰਤ ਦੇ 79ਵੇਂ ਆਜ਼ਾਦੀ ਦਿਹਾੜੇ ਮੌਕੇ, ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ੀ ਨੇ ਆਪਣੇ 'ਲੰਬੇ ਸਮੇਂ ਦੇ ਦੋਸਤ' ਭਾਰਤ ਨੂੰ ਵਧਾਈ ਦਿੱਤੀ ਹੈ। ਆਪਣੇ ਬਿਆਨ ਵਿੱਚ, ਅਲਬਨੀਜ਼ੀ ਨੇ ਕਿਹਾ,"ਜਿਵੇਂ ਤਿਰੰਗਾ ਦੁਨੀਆ ਭਰ ਵਿੱਚ ਮਾਣ ਨਾਲ ਲਹਿਰਾ ਰਿਹਾ ਹੈ, ਭਾਰਤੀ ਲੋਕ 78 ਸਾਲਾਂ ਵਿੱਚ ਆਪਣੇ ਦੇਸ਼ ਦੀਆਂ ਪ੍ਰਾਪਤੀਆਂ ਉੱਤੇ ਖੁਸ਼ੀ ਮਨਾ ਸਕਦੇ ਹਨ। ਉਨ੍ਹਾਂ ਕਿਹਾ, "ਆਸਟ੍ਰੇਲੀਆ ਵੀ ਭਾਰਤ ਦੀ ਸਫਲਤਾ ਦਾ ਜਸ਼ਨ ਮਨਾਉਂਦਾ ਹੈ"। ਇਸ ਪੌਡਕਾਸਟ ਰਾਹੀਂ ਸੁਣੋ ਕਿ ਇਸ ਬਾਰੇ ਆਸਟ੍ਰੇਲੀਆ ਦੇ ਹੋਰ ਸਿਆਸੀ ਆਗੂਆਂ ਨੇ ਕੀ ਕਿਹਾ...

Duration:00:05:14

Ask host to enable sharing for playback control

ਖ਼ਬਰਨਾਮਾ: ਆਸਟ੍ਰੇਲੀਆ ਦੀ 10 ਮਿਲੀਅਨ ਡਾਲਰ ਦੀ 'ਸਭ ਤੋਂ ਵੱਡੀ ਚੋਰੀ' ਵਿੱਚ, ਭਾਰਤੀ ਪ੍ਰਵਾਸੀਆਂ ਸਮੇਤ 19 ਲੋਕਾਂ ਦਾ ਸਮੂਹ ਗ੍ਰਿਫਤਾਰ

8/15/2025
ਵਿਕਟੋਰੀਆ ਪੁਲਿਸ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਦੀ ਸਭ ਤੋਂ ਵੱਡੀ ਕਥਿਤ ਚੋਰੀ ਦੇ ਮਾਮਲੇ ਵਿੱਚ 19 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿੱਚ $10 ਮਿਲੀਅਨ ਤੋਂ ਵੱਧ ਮੁੱਲ ਦੇ ਸਾਮਾਨ ਦੀ ਕਥਿਤ ਚੋਰੀ ਕੀਤੀ ਗਈ ਸੀ। ਪੁਲਿਸ ਅਨੁਸਾਰ ਇਸ ਸਮੂਹ ਵਿੱਚ ਮੁੱਖ ਤੌਰ 'ਤੇ ਭਾਰਤੀ ਲੋਕ ਸ਼ਾਮਲ ਹਨ। ਇਨ੍ਹਾਂ ਲੋਕਾਂ ਕੋਲ ਅਸਥਾਈ, ਵਿਦਿਆਰਥੀ ਅਤੇ ਬ੍ਰਿਜਿੰਗ ਵੀਜ਼ਾ ਵਰਗੇ ਕੱਚੇ ਵੀਜ਼ਾ ਹਨ। ਇਹ ਅਤੇ ਹੋਰ ਖਬਰਾਂ ਲਈ ਇਹ ਪੌਡਕਾਸਟ ਸੁਣੋ...

Duration:00:04:18

Ask host to enable sharing for playback control

ਸਾਹਿਤ ਅਤੇ ਕਲਾ: ਵੰਡ ਦੇ ਦਰਦ ਉੱਤੇ ਖੁਸ਼ਵੰਤ ਸਿੰਘ ਦੀ ਕਿਤਾਬ 'ਟ੍ਰੇਨ ਟੂ ਪਾਕਿਸਤਾਨ' ਦੀ ਪੜਚੋਲ'

8/14/2025
ਭਾਰਤ ਅਤੇ ਪਾਕਿਸਤਾਨ ਦੀ ਵੰਡ ਬਹੁਤ ਸਾਰੇ ਲੋਕਾਂ ਲਈ ਇੱਕ ਦਰਦਨਾਕ ਯਾਦ ਵੀ ਹੈ। ਲੋਕ ਜਿਨ੍ਹਾਂ ਨੂੰ ਵੰਡ ਦੌਰਾਨ ਆਪਣਾ ਘਰ ਅਤੇ ਅਜ਼ੀਜ਼ਾਂ ਨੂੰ ਛੱਡਣਾ ਪਿਆ ਸੀ, ਆਪਣੇ ਦਰਦ ਨੂੰ ਪ੍ਰਗਟ ਕਰਨ ਲਈ ਕਲਾ ਵੱਲ ਮੁੜੇ। ਅਜਿਹੀ ਹੀ ਇੱਕ ਪ੍ਰਸਿੱਧ ਕਿਤਾਬ 'ਟ੍ਰੇਨ ਟੂ ਪਾਕਿਸਤਾਨ' ਹੈ ਜੋ ਮਸ਼ਹੂਰ ਮਰਹੂਮ ਲੇਖਕ ਖੁਸ਼ਵੰਤ ਸਿੰਘ ਨੇ ਲਿਖੀ ਹੈ। ਇਸ ਕਿਤਾਬ ਦਾ ਸਾਰ ਇਸ ਪੌਡਕਾਸਟ ਰਾਹੀਂ ਸੁਣੋ....

Duration:00:08:05

Ask host to enable sharing for playback control

ਖਬਰਾਂ ਫਟਾਫਟ: ਪੂਰੇ ਹਫਤੇ ਦੀਆਂ ਅਹਿਮ ਖਬਰਾਂ

8/14/2025
ਇਜ਼ਰਾਈਲੀ ਪੱਤਰਕਾਰਾਂ ਦਾ ਵਿਰੋਧ ਪ੍ਰਦਰਸ਼ਨ, ਨਿਊ ਸਾਊਥ ਵੇਲਜ਼ 'ਚ ਚਾਈਲਡਕੇਅਰ 'ਚ ਸ਼ੋਸ਼ਣ ਦੀਆਂ ਸ਼ਿਕਾਇਤਾਂ 'ਤੇ ਜਾਂਚ, ਭਾਰਤ ਦਾ ਆਜ਼ਾਦੀ ਦਿਵਸ ਅਤੇ ਪੂਰੇ ਹਫਤੇ ਦੀਆਂ ਹੋਰ ਵੱਡੀਆਂ ਖ਼ਬਰਾਂ ਕੁਝ ਮਿੰਟਾਂ ਵਿੱਚ ਇਸ ਪੌਡਕਾਸਟ ਰਾਹੀਂ ਸੁਣੋ।

Duration:00:04:36

Ask host to enable sharing for playback control

ਬਾਲੀਵੁੱਡ ਗੱਪਸ਼ੱਪ: ਮਹਿਲਾਵਾਂ ਪ੍ਰਤੀ ਗਲਤ ਸ਼ਬਦਾਵਲੀ ਵਰਤਣ ਕਾਰਨ ਹਨੀ ਸਿੰਘ ਤੇ ਕਰਨ ਔਜਲਾ ਦੀਆਂ ਮੁਸ਼ਕਲਾਂ ਵਧੀਆਂ

8/14/2025
ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਅਤੇ ਹਨੀ ਸਿੰਘ ਵੱਲੋਂ ਹਾਲ ਵਿੱਚ ਹੀ ਗਾਏ ਕੁੱਝ ਗਾਣਿਆਂ ਵਿੱਚ ਮਹਿਲਾਵਾਂ ਪ੍ਰਤੀ ਵਰਤੀ ਗਈ ਇਤਰਾਜ਼ਯੋਗ ਭਾਸ਼ਾ ਕਾਰਨ ਮਹਿਲਾ ਕਮਿਸ਼ਨ ਨੇ ਪੰਜਾਬ ਦੇ ਡੀਜੀਪੀ ਨੂੰ ਕਾਰਵਾਈ ਕਰਨ ਲਈ ਕਿਹਾ ਹੈ। ਬਾਲੀਵੁੱਡ ਨਾਲ ਜੁੜੀਆਂ ਹੋਰ ਖਬਰਾਂ ਲਈ ਸੁਣੋ ਸਾਡੀ ਬਾਲੀਵੁੱਡ ਗੱਪਸ਼ੱਪ…

Duration:00:06:15

Ask host to enable sharing for playback control

ਅੰਡਰ-19 ਆਸਟ੍ਰੇਲੀਆ ਟੀਮ ਲਈ ਚੁਣੇ ਗਏ ਆਰੀਅਨ ਸ਼ਰਮਾ ਨੇ 2018 ਵਿੱਚ ਹੀ ਪੋਸਟਰ ਤੇ ਲਿੱਖ ਦਿੱਤਾ ਸੀ ਆਪਣਾ ਭਵਿੱਖ

8/14/2025
ਹਾਲ ਹੀ ਵਿੱਚ ਐਲਾਨੀ ਗਈ ਆਸਟ੍ਰੇਲੀਅਨ ਅੰਡਰ-19 ਕ੍ਰਿਕੇਟ ਟੀਮ ਵਿੱਚ ਭਾਰਤੀ ਮੂਲ ਦੇ ਤਿੰਨ ਖਿਡਾਰੀ ਸ਼ਾਮਿਲ ਹਨ। ਵਿਕਟੋਰੀਆ ਦੇ ਰਹਿਣ ਵਾਲੇ ਆਰੀਅਨ ਸ਼ਰਮਾ ਇਹਨਾਂ ਵਿੱਚੋਂ ਇੱਕ ਹਨ। ਪੰਜਾਬ ਦੇ ਗੜਸ਼ੰਕਰ ਨਾਲ ਸਬੰਧ ਰੱਖਦੇ ਆਰੀਅਨ ਸੱਜੇ ਹੱਥ ਨਾਲ ਬੱਲੇਬਾਜ਼ੀ ਅਤੇ ਖੱਬੇ ਹੱਥ ਨਾਲ ਗੇਂਦਬਾਜ਼ੀ ਕਰਦੇ ਹਨ। ਆਰੀਅਨ ਨੇ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ, ਕ੍ਰਿਕੇਟ ਵਿੱਚ ਆਪਣੇ ਸਫਰ, ਮਾਈਂਡਸੈਟ ਅਤੇ ਹੋਰ ਕਈ ਪਹਿਲੂਆਂ ਤੇ ਚਰਚਾ ਕੀਤੀ। ਪੂਰੀ ਗੱਲਬਾਤ ਇਸ ਪੌਡਕਾਸਟ ਰਾਹੀਂ ਸੁਣੋ।

Duration:00:16:16

Ask host to enable sharing for playback control

ਖ਼ਬਰਨਾਮਾ: ਚਾਈਲਡਕੇਅਰ ਵਿੱਚ ਬੱਚਿਆਂ ਦੇ ਸ਼ੋਸ਼ਣ ਦੀਆਂ ਸ਼ਿਕਾਇਤਾਂ 'ਚ 50 ਫੀਸਦ ਵਾਧਾ

8/14/2025
ਬਾਲ ਸੰਭਾਲ ਸੈਂਟਰਾਂ ਵਿੱਚ ਜਿਨਸੀ ਅਪਰਾਧਾਂ ਦੇ ਦੋਸ਼ਾਂ ਵਿੱਚ ਲਗਭਗ 50 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਵਕੀਲ ਇਸ ਖੇਤਰ ਵਿੱਚ ਸੱਭਿਆਚਾਰਕ ਅਤੇ ਰੈਗੂਲੇਟਰੀ ਅਸਫਲਤਾਵਾਂ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ। ਇਹ ਅਤੇ ਹੋਰ ਮੁੱਖ ਖ਼ਬਰਾਂ ਲਈ ਇਹ ਪੌਡਕਾਸਟ ਸੁਣੋ......

Duration:00:03:48

Ask host to enable sharing for playback control

ਪੰਜਾਬੀ ਡਾਇਸਪੋਰਾ: ਇਕੱਲੇ ਜੁਲਾਈ ਮਹੀਨੇ ਦੌਰਾਨ ਕੈਨੇਡਾ ‘ਚ 40 ਹਜ਼ਾਰ ਨੌਕਰੀਆਂ ਖ਼ਤਮ

8/14/2025
ਅੰਕੜਿਆਂ ਮਤੁਾਬਕ ਕੈਨੇਡਾ ਵਿੱਚ ਬੇਰੁਜ਼ਗਾਰੀ ਦਰ 6.9 ਫੀਸਦ ਦੇ ਪੱਧਰ ‘ਤੇ ਪਹੁੰਚ ਗਈ ਹੈ। ਕਈ ਸੈਕਟਰਾਂ ‘ਚ ਭਾਰੀ ਗਿਣਤੀ ‘ਚ ਨੌਕਰੀਆਂ ਦੀ ਕਟੌਤੀ ਤੋਂ ਬਾਅਦ ਬਹੁਤ ਸਾਰੇ ਪੰਜਾਬੀ ਪਰਿਵਾਰ ਪੰਜਾਬ ਵਾਪਸ ਪਰਤ ਗਏ ਹਨ। ਪੂਰੀ ਖ਼ਬਰ ਅਤੇ ਪੰਜਾਬੀ ਭਾਈਚਾਰੇ ਨਾਲ ਜੁੜੀਆਂ ਦੇਸ਼ ਵਿਦੇਸ਼ਾਂ ਦੀਆਂ ਹੋਰ ਖ਼ਬਰਾਂ ਜਾਨਣ ਲਈ ਸੁਣੋ ਇਹ ਪੌਡਕਾਸਟ...

Duration:00:07:48

Ask host to enable sharing for playback control

Most Australians see migration as a benefit. Is economic stress changing the story? - SBS Examines: ਜ਼ਿਆਦਾਤਰ ਆਸਟ੍ਰੇਲੀਅਨਜ਼ ਪ੍ਰਵਾਸ ਨੂੰ ਚੰਗਾ ਸਮਝਦੇ ਹਨ, ਪਰ ਕੀ ਆਰਥਿਕ ਤਣਾਅ ਕਾਰਨ ਸੋਚ ਬਦਲ ਰਹੀ ਹੈ?

8/13/2025
Migrants and refugees are often blamed for rising cost of living pressures. Is there a way to break the cycle? - ਪ੍ਰਵਾਸੀਆਂ ਅਤੇ ਸ਼ਰਨਾਰਥੀਆਂ ਨੂੰ ਅਕਸਰ ਰਹਿਣ-ਸਹਿਣ ਦੀ ਵਧਦੀ ਲਾਗਤ ਦੇ ਦਬਾਅ ਲਈ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ। ਕੀ ਇਸ ਚੱਕਰ ਨੂੰ ਤੋੜਨ ਦਾ ਕੋਈ ਤਰੀਕਾ ਹੈ?

Duration:00:06:39