SBS Punjabi-logo

SBS Punjabi

SBS (Australia)

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

Location:

Sydney, Australia

Description:

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

Language:

Punjabi

Contact:

SBS Radio Sydney Locked Bag 028 Crows Nest NSW 1585 Australia 02-8333 2821


Episodes
Ask host to enable sharing for playback control

ਖ਼ਬਰਨਾਮਾ: ਮੈਲਬਰਨ ਵਿੱਚ ਪੁਲਿਸ ਦੀ ਗੋਲੀ ਨਾਲ ਇੱਕ ਆਦਮੀ ਹਲਾਕ, ਹੋਮਿਸਾਈਡ ਵਿਭਾਗ ਦੀ ਜਾਂਚ ਸ਼ੁਰੂ

4/18/2025
ਮੈਲਬਰਨ ਦੇ ਫੁੱਟਸਕਰੇ ਵਿੱਚ ਬੀਤੀ ਰਾਤ ਇੱਕ ਵਿਅਕਤੀ ਨੂੰ ਪੁਲਿਸ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ। ਵਿਕਟੋਰੀਆ ਪੁਲਿਸ ਕਮਾਂਡਰ ਟਿਮੋਥੀ ਟਲੀ ਦਾ ਕਹਿਣਾ ਹੈ ਕਿ ਇਸ ਹਾਦਸੇ ਤੋਂ ਬਾਅਦ ਉੱਥੇ ਮੌਜੂਦਾ ਲੋਕਾਂ ਨੇ ਅਧਿਕਾਰੀਆਂ ਉੱਤੇ ਬੋਤਲਾਂ ਸੁੱਟ ਕੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ। ਹੋਮੀਸਾਈਡ ਸਕੁਐਡ ਦੇ ਅਧਿਕਾਰੀ ਪ੍ਰੋਫੈਸ਼ਨਲ ਸਟੈਂਡਰਡ ਕਮਾਂਡ ਦੀ ਨਿਗਰਾਨੀ ਹੇਠ ਇਸ ਮਾਮਲੇ ਦੀ ਜਾਂਚ ਕਰਨਗੇ। ਇਹ ਅਤੇ ਹੋਰ ਖਬਰਾਂ ਲਈ ਸੁਣੋ ਇਹ ਪੌਡਕਾਸਟ....

Duration:00:04:28

Ask host to enable sharing for playback control

ਸਾਹਿਤ ਅਤੇ ਕਲਾ: ਆਸਿਫ਼ ਸ਼ਫ਼ੀ ਦੀ ਕਿਤਾਬ ਪਿਆਰ ਸਜ਼ਾਵਾਂ ਦੀ ਪੜਚੋਲ

4/17/2025
ਲਹਿੰਦੇ ਪੰਜਾਬ ਤੋਂ ਪੰਜਾਬੀ ਕਵੀ ਆਸਿਫ਼ ਸ਼ਫ਼ੀ ਦੀ ਪਹਿਲੀ ਕਿਤਾਬ ਪਿਆਰ ਸਜ਼ਾਵਾਂ ਵਿੱਚ ਨਜ਼ਮਾਂ ਅਤੇ ਗ਼ਜ਼ਲਾਂ ਮੌਜੂਦ ਹਨ ਜੋ ਕਿ ਪਾਠਕਾਂ ਨੂੰ ਕਾਫੀ ਪਸੰਦ ਆ ਰਹੀਆਂ ਹਨ। ਇਸ ਕਿਤਾਬ ਦੀ ਪੜਚੋਲ ਕਰ ਰਹੀ ਹੈ ਪਾਕਿਸਤਾਨ ਤੋਂ ਸਾਡੀ ਸਹਿਯੋਗੀ ਸਾਦੀਆ ਰਫ਼ੀਕ...

Duration:00:06:54

Ask host to enable sharing for playback control

ਆਸਟ੍ਰੇਲੀਅਨ ਕਿਰਲੀਆਂ ਦੀ ਤਸਕਰੀ ਦੇ ਜੁਰਮ ਵਿੱਚ ਅੰਤਰਰਾਸ਼ਟਰੀ ਵਿਦਿਆਰਥਣ ਨੂੰ ਜੇਲ੍ਹ ਦੀ ਸਜ਼ਾ

4/17/2025
ਆਸਟ੍ਰੇਲੀਆ ਵਿੱਚ ਪੜ੍ਹਾਈ ਕਰ ਰਹੀ ਇੱਕ ਅੰਤਰਰਾਸ਼ਟਰੀ ਵਿਦਿਆਰਥਣ ਨੂੰ ਕਈ ਜੰਗਲੀ ਜੀਵਾਂ ਦੀ ਤਸਕਰੀ ਕਰਨ ਦੇ ਜੁਰਮ ਵਿੱਚ ਦੋਸ਼ੀ ਠਹਿਰਾਇਆ ਗਿਆ ਹੈ ਅਤੇ ਉਸ ਨੂੰ 18 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਕਥਿਤ ਤਸਕਰੀ ਵਿੱਚ ਫੜੇ ਗਏ ਜੰਗਲੀ ਜੀਵਾਂ ਦੀ ਕੀਮਤ $74,207 ਦੱਸੀ ਜਾ ਰਹੀ ਹੈ। ਇਸ ਵਿਦਿਆਰਥਣ ਨੇ ਆਸਟ੍ਰੇਲੀਅਨ ਕਿਰਲੀਆਂ ਅਤੇ ਹੋਰ ਜੰਗਲੀ ਜੀਵਾਂ ਨੂੰ ਕਿਸ ਤਰ੍ਹਾਂ ਬੱਚਿਆਂ ਦੇ ਖਿਡੌਣਿਆਂ ਦੇ ਨਾਲ ਛੋਟੇ-ਛੋਟੇ ਡੱਬਿਆਂ ਵਿੱਚ ਲਪੇਟ ਕੇ ਵਿਦੇਸ਼ ਭੇਜਣ ਦੀ ਕੋਸ਼ਿਸ਼ ਕੀਤੀ ਅਤੇ ਇਸ ਤਸਕਰੀ ਦਾ ਖੁਲਾਸਾ ਕਿਵੇਂ ਹੋਇਆ? ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਰਿਪੋਟ...

Duration:00:04:52

Ask host to enable sharing for playback control

Can your Australian permanent residency or citizenship be revoked? What does the law say? - ਕੀ ਆਸਟ੍ਰੇਲੀਆ ਦੀ ਨਾਗਰਿਕਤਾ ਜਾਂ 'ਪੀ.ਆਰ.' ਹਾਸਲ ਕਰਨ ਵਾਲੇ ਪਰਵਾਸੀ ਡਿਪੋਰਟ ਹੋਣ ਤੋਂ ਸੁਰੱਖਿਅਤ ਹਨ? ਜਾਣੋ ਕੀ ਹਨ ਨਿਅਮ

4/17/2025
As migration continues to be a key concern ahead of the 2025 Federal Election, Leader of Opposition Peter Dutton has suggested that, if elected, the Coalition would consider holding a referendum to deport dual nationals convicted of serious crimes. But what does the law say? Can permanent residency or citizenship be revoked? Find out more by listening to this interview by SBS Punjabi with migration expert Vijay Bharti. - 2025 ਦੀਆਂ ਫ਼ੇਡਰਲ ਚੋਣਾਂ ਵਿੱਚ ਜਦੋਂ ਪਰਵਾਸ ਇੱਕ ਮੁੱਦਾ ਬਣਿਆ ਹੋਇਆ ਹੈ, ਵਿਰੋਧੀ ਧਿਰ ਦੇ ਨੇਤਾ ਪੀਟਰ ਡਟਨ ਦਾ ਕਹਿਣਾ ਹੈ ਕਿ ਜੇਕਰ ਗੱਠਜੋੜ ਜਿੱਤ ਜਾਂਦੀ ਹੈ ਤਾਂ ਉਨ੍ਹਾਂ ਦੀ ਪਾਰਟੀ ਅਪਰਾਧਾਂ ਲਈ ਦੋਸ਼ੀ ਪਾਏ ਗਏ ਦੋਹਰੀ ਨਾਗਰਿਕਤਾ ਵਾਲੇ ਲੋਕਾਂ ਨੂੰ ਆਸਟ੍ਰੇਲੀਆ ਤੋਂ ਦੇਸ਼ ਨਿਕਾਲਾ ਦੇਣ ਲਈ ਰਾਏਸ਼ੁਮਾਰੀ ਕਰਵਾ ਸਕਦੀ ਹੈ। ਇਹ ਡਿਪੋਰਟੇਸ਼ਨ ਜਾਂ ਦੇਸ਼ ਨਿਕਾਲਾ ਸਿਰਫ਼ ਅਸਥਾਈ ਪ੍ਰਵਾਸੀਆਂ ਤੱਕ ਹੀ ਸੀਮਤ ਨਹੀਂ ਹੁੰਦਾ, ਸਗੋਂ ਪਹਿਲੀ ਪੀੜ੍ਹੀ ਦੇ ਸਥਾਈ ਪ੍ਰਵਾਸੀ ਜਿਨ੍ਹਾਂ ਕੋਲ 'ਪੀ.ਆਰ.' ਜਾਂ 'ਸਿਟੀਜ਼ਨਸ਼ਿਪ' ਹੈ ਉਨ੍ਹਾਂ ਨੂੰ ਵੀ ਦੇਸ਼ ਨਿਕਲੇ ਦਾ ਖਤਰਾ ਹੋ ਸਕਦਾ ਹੈ। ਇਸ ਬਾਰੇ ਆਸਟ੍ਰੇਲੀਆ ਦਾ ਕਾਨੂੰਨ ਕੀ ਕਹਿੰਦਾ ਹੈ? ਇਸ ਬਾਰੇ ਸੁਣੋ ਮਾਈਗ੍ਰੇਸ਼ਨ ਮਾਹਰ ਵਿਜੈ ਭਾਰਤੀ ਨਾਲ ਐਸ ਬੀ ਐਸ ਪੰਜਾਬੀ ਦੀ ਗੱਲਬਾਤ।

Duration:00:08:15

Ask host to enable sharing for playback control

Who's Right? Who's Left? Where do you fall on the political spectrum? - SBS Examines: ਕੌਣ ਖੱਬੇ ਪੱਖੀ ਹੈ? ਕੌਣ ਸੱਜੇ ਪੱਖੀ? ਤੁਸੀਂ ਰਾਜਨੀਤਿਕ ਸਪੈਕਟ੍ਰਮ 'ਤੇ ਕਿੱਥੇ ਹੋ?

4/17/2025
For years, the labels 'left' and 'right' have been used to describe where political parties sit. But are they still useful? - ਸਾਲਾਂ ਤੋਂ, 'ਖੱਬੇ' ਅਤੇ 'ਸੱਜੇ' ਲੇਬਲਾਂ ਦੀ ਵਰਤੋਂ ਇਹ ਵਰਣਨ ਕਰਨ ਲਈ ਕੀਤੀ ਜਾਂਦੀ ਰਹੀ ਹੈ ਕਿ ਰਾਜਨੀਤਿਕ ਪਾਰਟੀਆਂ ਕਿੱਥੇ ਬੈਠਦੀਆਂ ਹਨ। ਪਰ ਕੀ ਇਹ ਅਜੇ ਵੀ ਵਾਜਬ ਹਨ?

Duration:00:06:43

Ask host to enable sharing for playback control

ਪੰਜਾਬੀ ਡਾਇਸਪੋਰਾ: ਨਿਊਜ਼ੀਲੈਂਡ ਵਿੱਚ ਪ੍ਰਵਾਸੀ ਕਾਮਿਆਂ ਦਾ ਸ਼ੋਸ਼ਣ ਰੋਕਣ ਲਈ ਸਖ਼ਤ ਕਾਨੂੰਨ ਲਾਗੂ

4/17/2025
ਨਿਊਜ਼ੀਲੈਂਡ ਵਿੱਚ 'ਇੱਮੀਗਰੇਸ਼ਨ ਐਮਪਲੋਇਮੈਂਟ ਇੰਫਰਿੰਜਮੈਂਟ ਸਕੀਮ' ਦੇ ਤਹਿਤ ਪ੍ਰਵਾਸੀ ਕਰਮਚਾਰੀਆਂ ਦੀ ਲੁੱਟ ਨੂੰ ਬਚਾਉਣ ਲਈ ਸਖ਼ਤ ਕਾਨੂੰਨ ਹੋਂਦ ਵਿੱਚ ਆਇਆ ਹੈ। ਇਸ ਦੌਰਾਨ ਪਹਿਲੇ ਹੀ ਸਾਲ ਵਿੱਚ 142 ਰੋਜ਼ਗਾਰ ਦਾਤਾਵਾਂ ਨੂੰ ਨੋਟਿਸ ਜਾਰੀ ਹੋਏ ਅਤੇ 4 ਲੱਖ 31 ਹਾਜ਼ਰ ਦੇ ਜੁਰਮਾਨੇ ਵੀ ਜਾਰੀ ਕੀਤੇ ਗਏ। ਇਮੀਗ੍ਰੇਸ਼ਨ ਨਿਊਜ਼ੀਲੈਂਡ ਦੇ ਐਕਟਿੰਗ ਜਨਰਲ ਮੈਨੇਜਰ ਮੁਤਾਬਕ ਇਹ ਨੋਟਿਸ ਉਹਨਾਂ ਮਾਲਕਾਂ ਨੂੰ ਜਾਰੀ ਕੀਤੇ ਜਾਂਦੇ ਹਨ ਜੋ ਪ੍ਰਵਾਸੀ ਕਰਮਚਾਰੀਆਂ ਦਾ ਸ਼ੋਸ਼ਣ ਕਰਦੇ ਹਨ। ਇੱਥੇ ਦੱਸ ਦਈਏ ਕਿ ਸਭ ਤੋਂ ਜ਼ਿਆਦਾ ਸ਼ੋਸ਼ਣ ਕੌਂਸਟ੍ਰਕਸ਼ਨ, ਹਾਸਪੀਟੈਲਿਟੀ ਅਤੇ ਬਿਊਟੀ ਖੇਤਰਾਂ ਵਿੱਚ ਦੇਖਿਆ ਗਿਆ ਹੈ।

Duration:00:07:55

Ask host to enable sharing for playback control

'ਮਾਣ ਵਾਲੀ ਗੱਲ’: ਐਵਾਰਡ-ਜੇਤੂ ਵਿਗਿਆਨੀ ਡਾ ਪਰਵਿੰਦਰ ਕੌਰ ਆਸਟ੍ਰੇਲੀਆ ਵਿੱਚ ਪਹਿਲੀ ਸਿੱਖ ਪੰਜਾਬਣ ਵਜੋਂ ਪਾਰਲੀਮੈਂਟ ਵਿੱਚ ਸ਼ਾਮਲ

4/17/2025
ਪੇਸ਼ੇ ਵਜੋਂ ਸਾਇੰਸਦਾਨ ਵੈਸਟਰਨ ਆਸਟ੍ਰੇਲੀਆ ਦੀ ਵਸਨੀਕ ਡਾ ਪਰਵਿੰਦਰ ਕੌਰ ਨੇ ਇਤਿਹਾਸਕ ਮੀਲ ਪੱਥਰ ਸਥਾਪਿਤ ਕਰਦੇ ਹੋਏ ਆਸਟ੍ਰੇਲੀਆ ਦੀ ਕਿਸੇ ਵੀ ਪਾਰਲੀਮੈਂਟ ਵਿੱਚ ਪਹਿਲੀ ਪਹਿਲੀ ਸਿੱਖ-ਪੰਜਾਬੀ-ਆਸਟ੍ਰੇਲੀਅਨ ਮਹਿਲਾ ਵਜੋਂ ਐਮਪੀ ਚੁਣੇ ਜਾਣ ਦਾ ਮਾਣ ਹਾਸਲ ਕੀਤਾ ਹੈ। ਭਾਰਤ ਵਿੱਚ ਜਨਮੀ ਤੇ ਪੜਾਈ ਕਰਨ ਵਾਲੀ ਡਾ ਪਰਵਿੰਦਰ ਦੇ ਹੁਣ ਤੱਕ ਦੇ ਸਫਰ, ਅਤੇ ਰਾਜਨਿਤਕ ਭਵਿੱਖ ਦੇ ਟੀਚਿਆਂ ਬਾਰੇ ਇਸ ਖਾਸ ਇੰਟਰਵਿਊ ਰਾਹੀਂ ਜਾਣੋ......

Duration:00:20:12

Ask host to enable sharing for playback control

37ਵੀਆਂ ਸਿੱਖ ਖੇਡਾਂ ਲਈ ਪੰਜਾਬ ਤੋਂ ਸਿਡਨੀ ਪਹੁੰਚੇ ਸਵਰਨ ਟਹਿਣਾ ਤੇ ਹਰਮਨ ਥਿੰਦ ਵੱਲੋਂ ਆਸਟ੍ਰੇਲੀਆ ਦੇ ਪੰਜਾਬੀਆਂ ਲਈ ਖਾਸ ਸੁਨੇਹਾ

4/17/2025
37ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ 18 ਤੋਂ 20 ਅਪ੍ਰੈਲ ਤੱਕ ਸਿਡਨੀ ਵਿਖੇ ਹੋਣ ਜਾ ਰਹੀਆਂ ਹਨ। ਇਸ ਮੌਕੇ ਦੇਸ਼ ਵਿਦੇਸ਼ਾਂ ਤੋਂ ਪੰਜਾਬੀ ਹੁੰਮ-ਹੁੰਮਾ ਕੇ ਪਹੁੰਚ ਰਹੇ ਹਨ। ਪੰਜਾਬ ਤੋਂ ਆਏ ਸਵਰਨ ਟਹਿਣਾ ਅਤੇ ਹਰਮਨ ਥਿੰਦ ਵੱਲੋਂ ਆਸਟ੍ਰੇਲੀਆ ਦੇ ਪੰਜਾਬੀਆਂ ਨੂੰ ਪੰਜਾਬੀ ਨੂੰ ਪੂਰੀ ਤਰਾਂ ਨਾਲ ਅਪਨਾਉਣ ਦੇ ਨਾਲ ਖੇਡਾਂ ਲਈ ਸਾਂਝੀਆਂ ਕੀਤੀਆਂ ਸ਼ੁੱਭ ਇੱਛਾਵਾਂ ਸੁਣੋ ਇਸ ਪੌਡਕਾਸਟ ਵਿੱਚ....

Duration:00:16:33

Ask host to enable sharing for playback control

ਖ਼ਬਰਨਾਮਾ: ਮੈਲਬਰਨ ਦੇ ਇੱਕ ਚਾਈਲਡਕੇਅਰ ਨੂੰ ਜ਼ਮੀਨ ਵਿੱਚ 'ਲੈੱਡ' ਮਿਲਣ ਕਾਰਨ ਛੇ ਮਹੀਨੇ ਲਈ ਕੀਤਾ ਬੰਦ

4/17/2025
ਮੈਲਬਰਨ ਦੇ ਇੱਕ ਚਾਈਲਡਕੇਅਰ ਸੈਂਟਰ ਨੂੰ ਛੇ ਮਹੀਨੇ ਤੱਕ ਬੰਦ ਕੀਤਾ ਜਾਏਗਾ, ਕਿਉਂਕਿ ਇਸ ਕਿੰਡਰਗਾਰਟਨ ਖੇਤਰ ਦੀ ਮਿੱਟੀ ਵਿੱਚ ਲੈੱਡ ਮਿਲਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਇਹ ਖੁਲਾਸਾ ਪਿਛਲੇ ਅਕਤੂਬਰ ਵਿੱਚ ਫਲੈਮਿੰਗਟਨ ਸੈਂਟਰ ਵਿਖੇ ਕੀਤਾ ਗਿਆ ਸੀ, ਜਦੋਂ ਇਸ ਸੈਂਟਰ ਦੀ ਯੋਜਨਾਬੱਧ ਅੱਪਗ੍ਰੇਡ ਦੀ ਤਿਆਰੀ ਦੌਰਾਨ ਮਿੱਟੀ ਦੀ ਜਾਂਚ ਕੀਤੀ ਗਈ। ਇਹ ਅਤੇ ਅੱਜ ਦੀਆਂ ਹੋਰ ਪ੍ਰਮੁੱਖ ਖਬਰਾਂ ਲਈ ਸੁਣੋ ਇਹ ਪੌਡਕਾਸਟ...

Duration:00:03:13

Ask host to enable sharing for playback control

Listen to the SBS Punjabi full radio program - ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਪ੍ਰੋਗਰਾਮ

4/16/2025
In SBS Punjabi's latest radio program, get the major news updates from your homeland and around the world. This program also features a report on a motorcycle rally organised by the Azad Sikh Motorcycle Club in Melbourne, Australia, to mark Vaisakhi celebrations. You can also enjoy a feature on traditional Punjabi home remedies for flu and an informational report about financial exploitation as part of domestic violence. Listen to all this and more in your language – Punjabi -- by clicking the play button. - ਇਸ ਰੇਡੀਓ ਪ੍ਰੋਗਰਾਮ ਦੀਆਂ ਪੇਸ਼ਕਾਰੀਆਂ ਵਿੱਚ ਦੇਸ਼ ਵਿਦੇਸ਼ ਦੀਆਂ ਮੁੱਖ ਖ਼ਬਰਾਂ, ਪੰਜਾਬ ਦੀ ਖਬਰਸਾਰ ਤੋਂ ਇਲਾਵਾ ਆਸਟ੍ਰੇਲੀਆ ਦੇ ਮੈਲਬਰਨ ਵਿੱਚ ਵਿਸਾਖੀ ਦੇ ਤਿਓਹਾਰ ਮੌਕੇ ਕੱਢੀ ਗਈ ਮੋਟਰਸਾਈਕਲ ਰੈਲੀ ਸਬੰਧੀ ਰਿਪੋਰਟ ਸ਼ਾਮਿਲ ਹੈ।ਇਸਦੇ ਨਾਲ ਹੀ ਫਲੂ ਤੋਂ ਬਚਣ ਲਈ ਘਰੇਲੂ ਨੁਸਖੇ ਅਤੇ ਘਰੇਲੂ ਹਿੰਸਾ ਵਿੱਚ ਵਿੱਤੀ ਸ਼ੋਸ਼ਣ ਬਾਰੇ ਖਾਸ ਗੱਲਾਂ ਸ਼ਾਮਿਲ ਹਨ।

Duration:00:46:30

Ask host to enable sharing for playback control

ਮੈਲਬਰਨ ‘ਚ ਵੈਸਾਖੀ ਮੌਕੇ ਸਿੱਖ ਮੋਟਰਸਾਈਕਲ ਕਲੱਬ ਵੱਲੋਂ ਚੈਰੀਟੀ ਰੈਲੀ, ਕੀਤੇ ਗਏ $15000 ਦਾਨ

4/16/2025
ਵੈਸਾਖੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ, ਸਿੱਖ ਮੋਟਰਸਾਈਕਲ ਕਲੱਬ ਆਸਟ੍ਰੇਲੀਆ ਨੇ ਮੈਲਬਰਨ ਵਿੱਚ ਇੱਕ ਬਾਈਕ ਰੈਲੀ ਦਾ ਆਯੋਜਨ ਕੀਤਾ, ਜਿਸ ਨੇ ਨਾ ਸਿਰਫ ਸਿੱਖ ਭਾਈਚਾਰੇ ਦੀ ਏਕਤਾ ਨੂੰ ਦਰਸਾਇਆ ਸਗੋਂ ਬੱਚਿਆਂ ਦੇ ਹਸਪਤਾਲ ਅਤੇ ਕੁਈਨਜ਼ਲੈਂਡ ਫਲੱਡ ਰਿਲੀਫ ਲਈ ਫੰਡ ਇਕੱਠੇ ਕਰਨ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਹੈ। ਇਸ ਬਾਰੇ ਕਲੱਬ ਦੇ ਸੰਸਥਾਪਕ ਸਰਦਾਰ ਪਰਮਪ੍ਰੀਤ ਸਿੰਘ ਰਾਜਪੂਤ ਨੇ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕੀਤੀ। ਸੁਣੋ ਇਹ ਪੂਰੀ ਇੰਟਰਵਿਊ..

Duration:00:09:59

Ask host to enable sharing for playback control

ਖ਼ਬਰਨਾਮਾ : ਰਿਹਾਇਸ਼ੀ ਸੰਕਟ ਲਈ ਪ੍ਰਧਾਨ ਮੰਤਰੀ ਨੇ ਜਿੰਮੇਵਾਰੀ ਲੈਣ ਤੋਂ ਕੀਤਾ ਇਨਕਾਰ

4/16/2025
ਆਸਟ੍ਰੇਲੀਆ ਵਿੱਚ ਰਿਹਾਇਸ਼ੀ ਸੰਕਟ ਦੇ ਲਈ ਅਲਬਾਨੀਜ਼ੀ ਸਰਕਾਰ ਦੀਆਂ ਇਮੀਗ੍ਰੇਸ਼ਨ ਨੀਤੀਆਂ ਬਾਰੇ ਉੱਠ ਰਹੇ ਸਵਾਲਾਂ ਦਰਮਿਆਨ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ੀ ਨੇ ਕੋਈ ਜਿੰਮੇਵਾਰੀ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਕਾਬਲੇਗੌਰ ਹੈ ਕਿ ਕੋਵਿਡ ਤੋਂ ਬਾਅਦ ਆਸਟ੍ਰੇਲੀਆ ਵਿੱਚ ਵਿਦੇਸ਼ੀ ਲੋਕਾਂ ਦੀ ਆਮਦ ਵਿੱਚ ਵਾਧਾ ਦਰਜ ਕੀਤਾ ਗਿਆ ਹੈ ਜਦਕਿ ਇੱਥੋਂ ਜਾਣ ਵਾਲੇ ਲੋਕਾਂ ਦੀ ਗਿਣਤੀ ਦਾ ਗਰਾਫ ਹੇਠਾਂ ਵੱਲ ਨੂੰ ਆਇਆ ਹੈ। ਇਹ ਅਤੇ ਹੋਰ ਅਹਿਮ ਖ਼ਬਰਾਂ ਲਈ ਸੁਣੋ ਇਹ ਆਡੀਓ ਰਿਪੋਰਟ

Duration:00:04:37

Ask host to enable sharing for playback control

ਬਾਲੀਵੁੱਡ ਗੱਪਸ਼ੱਪ: ਗਿੱਪੀ ਗਰੇਵਾਲ ਦੀ ਫ਼ਿਲਮ 'ਅਕਾਲ' ਵਿਵਾਦਾਂ ਵਿੱਚ

4/15/2025
ਪੰਜਾਬੀ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਦੀ ਨਵੀਂ ਪੰਜਾਬੀ ਫਿਲਮ 'ਅਕਾਲ' ਵਿੱਚ ਸਿੱਖ ਕਿਰਦਾਰਾਂ ਨੂੰ ਕਥਿਤ ਤੌਰ ਉੱਤੇ ਗਲਤ ਢੰਗ ਨਾਲ ਦਿਖਾਉਣ ਉੱਤੇ ਵਿਵਾਦ ਛਿੜਿਆ ਹੈ। ਆਲੋਚਕਾਂ ਦਾ ਕਹਿਣਾ ਹੈ ਕਿ ਸਿੱਖ ਕਿਰਦਾਰ ਇਸ ਫਿਲਮ ਵਿੱਚ ਸ਼ਰਾਬ ਅਤੇ ਤੰਬਾਕੂ ਦਾ ਸੇਵਨ ਕਰਦੇ ਦਿਖਾਏ ਗਏ ਹਨ ਜਿਸ ਕਾਰਨ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਇਹ ਅਤੇ ਇਸ ਹਫਤੇ ਦੀਆਂ ਹੋਰ ਬਾਲੀਵੁੱਡ ਦੀਆਂ ਖਬਰਾਂ ਲਈ ਇਹ ਪੌਡਕਾਸਟ ਸੁਣੋ....

Duration:00:06:51

Ask host to enable sharing for playback control

ਪਾਕਿਸਤਾਨ ਡਾਇਰੀ: 'ਮੌਤ ਮਗਰੋਂ ਸ਼ਰੀਰਕ ਅੰਗ ਦਾਨ ਕਰਨਾ ਗ਼ੈਰ ਇਸਲਾਮੀ ਨਹੀਂ' - ਧਾਰਮਿਕ ਲੀਡਰ

4/15/2025
ਪਾਕਿਸਤਾਨ ਦੇ ਸ਼ਹਿਰ ਕਰਾਚੀ ਵਿਖੇ ਹੋਏ ਇੱਕ ਸੈਮੀਨਾਰ ਵਿੱਚ ਦੇਸ਼ ਦੇ ਵੱਡੇ ਫਿਰਕਿਆਂ ਨਾਲ ਸੰਬੰਧਿਤ ਧਾਰਮਿਕ ਲੀਡਰਾਂ ਅਤੇ ਸਾਇੰਟਿਸਟਾਂ ਨੇ ਮਿਲ ਕੇ ਇੱਕ ਸਾਂਝੇ ਪੱਤਰ ਦੇ ਦਸਤਖਤ ਕੀਤੇ। ਇਸ ਦੇ ਮੁਤਾਬਕ ਕੋਈ ਵੀ ਇਨਸਾਨ ਆਪਣੀ ਵਸੀਅਤ ਵਿੱਚ ਇਹ ਸਾਫ ਕਰ ਦੇਵੇ ਕਿ ਮੌਤ ਮਗਰੋਂ ਉਸਦੇ ਸ਼ਰੀਰਕ ਅੰਗ ਦਾਨ ਕਰ ਦਿੱਤੇ ਜਾਣ ਤਾਂ ਇਹ ਗੈਰ ਇਸਲਾਮੀ ਨਹੀਂ ਬਲਕਿ ਧਾਰਮਿਕ ਮੰਨਿਆ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਸਾਂਝੇ ਦਸਖ਼ਤ ਪੱਤਰ ਵਿੱਚ ਲਾਏ ਗਏ ਫੈਸਲੇ ਦੇ ਐਲਾਨ ਤੋਂ ਪਹਿਲਾਂ ਕਈ ਇਸਲਾਮਿਕ ਫਿਰਕਿਆਂ ਵੱਲੋਂ ਇਸ ਕਦਮ ਨੂੰ ਧਾਰਮਿਕ ਪੱਖ ਤੋਂ ਗ਼ਲਤ ਸਮਝਿਆ ਜਾਂਦਾ ਸੀ।

Duration:00:07:59

Ask host to enable sharing for playback control

ਫੈਡਰਲ ਚੋਣਾਂ 2025: ਦੋਵੇਂ ਪ੍ਰਮੁੱਖ ਪਾਰਟੀਆਂ ਵੱਲੋਂ ਘਰ ਖਰੀਦਦਾਰਾਂ ਲਈ ਵਿਸ਼ੇਸ਼ ਐਲਾਨ

4/15/2025
ਫੈਡਰਲ ਚੋਣਾਂ 2025 ਤੋਂ ਪਹਿਲਾਂ, ਦੋਵੇਂ ਪ੍ਰਮੁੱਖ ਪਾਰਟੀਆਂ ਲੇਬਰ ਅਤੇ ਲਿਬਰਲ ਨੇ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਦੀ ਮਦਦ ਕਰਨ ਲਈ ਪ੍ਰਤੀਯੋਗੀ ਨੀਤੀਆਂ ਦਾ ਐਲਾਨ ਕੀਤਾ ਹੈ। ਇੱਕ ਪਾਰਟੀ ਘਰ ਖਰੀਦਣ ਲਈ ਵਧੇਰੇ ਰਿਹਾਇਸ਼ ਅਤੇ ਘੱਟ ਡਿਪਾਜ਼ਿਟ ਦੀ ਪੇਸ਼ਕਸ਼ ਕਰ ਰਹੀ ਹੈ ਤਾਂ ਦੂਜੀ ਪਾਰਟੀ ਵੱਲੋਂ ਟੈਕਸਾਂ ਤੋਂ ਮੌਰਗੇਜ ਵਿਆਜ ਭੁਗਤਾਨਾਂ ਨੂੰ ਕੱਟਣ ਦੇ ਐਲਾਨ ਕੀਤੇ ਜਾ ਰਹੇ ਹਨ। ਇਸ ਪੌਡਕਾਸਟ ਰਾਹੀਂ ਸੁਣੋ ਕਿ ਕੀ ਹਨ ਦੋਵਾਂ ਪਾਰਟੀਆਂ ਦੇ ਚੋਣ ਵਾਅਦੇ ਅਤੇ ਇਨ੍ਹਾਂ ਵਾਅਦਿਆਂ ਦਾ ਰਿਹਾਇਸ਼ ਮਾਰਕਿਟ ਉੱਤੇ ਕੀ ਅਸਰ ਪੈ ਸਕਦਾ ਹੈ?

Duration:00:06:48

Ask host to enable sharing for playback control

ਖ਼ਬਰਨਾਮਾ: ਅਲਬਾਨੀਜ਼ੀ ਨੇ ਤੀਸਰੀ ਵਾਰੀ ਚੋਣ ਲੜਨ ਦਾ ਦਿੱਤਾ ਸੰਕੇਤ, ਕਿਹਾ 'ਪਾਰਟੀ ਵਿੱਚ ਪੂਰੀ ਇੱਕਜੁੱਟਤਾ'

4/15/2025
ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ੀ ਨੇ ਪੁਸ਼ਟੀ ਕੀਤੀ ਹੈ ਕਿ ਜੇਕਰ ਉਹ 3 ਮਈ ਵਾਲੀ ਚੋਣ ਜਿੱਤਦੇ ਹਨ ਤਾਂ ਉਹ ਤੀਜੀ ਵਾਰ ਵੀ ਚੋਣ ਲੜਨਗੇ। ਇਹ ਪੁੱਛੇ ਜਾਣ 'ਤੇ ਕਿ ਕੀ ਉਹ ਆਪਣੀ ਪਾਰਟੀ ਦੇ ਮੈਂਬਰਾਂ ਦੁਆਰਾ ਆਪਣੇ ਅਹੁਦੇ ਲਈ ਚੋਣ ਲੜਨ ਬਾਰੇ ਚਿੰਤਤ ਹਨ, ਸ਼੍ਰੀ ਅਲਬਾਨੀਜ਼ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ 1996 ਵਿੱਚ ਰਾਜਨੀਤੀ ਵਿੱਚ ਆਉਣ ਤੋਂ ਬਾਅਦ ਇਸ ਵੇਲੇ ਸਭ ਤੋਂ ਵੱਧ ਇੱਕਜੁੱਟ ਹੈ। ਇਹ ਅਤੇ ਹੋਰ ਖ਼ਬਰਾਂ ਲਈ ਐਸ ਬੀ ਐਸ ਪੰਜਾਬੀ ਦੀ ਇਹ ਪੇਸ਼ਕਾਰੀ ਸੁਣੋ....

Duration:00:04:24

Ask host to enable sharing for playback control

'ਪਿੰਡਾਂ 'ਚ ਨਵੀਆਂ ਅਕੈਡਮੀਆਂ ਦੀ ਸ਼ੁਰੂਆਤ': ਆਸਟ੍ਰੇਲੀਅਨ ਕ੍ਰਿਕੇਟ ਟੀਮ ਦੇ ਸਾਬਕਾ ਕਪਤਾਨ ਮਾਈਕਲ ਕਲਾਰਕ ਪਹੁੰਚੇ ਪੰਜਾਬ

4/14/2025
ਆਸਟ੍ਰੇਲੀਅਨ ਕ੍ਰਿਕੇਟ ਟੀਮ ਦੇ ਸਾਬਕਾ ਕਪਤਾਨ ਮਾਈਕਲ ਕਲਾਰਕ ਕੁੱਝ ਦਿਨ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕਰਨ ਪਹੁੰਚੇ ਸਨ। ਇਸ ਮੁਲਾਕਾਤ ਦਾ ਮੁੱਢ ਬੰਨਣ ਵਾਲੇ ਮੰਨੂ ਸਿੰਘ ਨੇ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕਲਾਰਕ ਵੱਲੋਂ ਪੰਜਾਬ ਦੇ ਪੇਂਡੂ ਖੇਤਰਾਂ ਵਿੱਚ ਕ੍ਰਿਕੇਟ ਲਈ ਅਕੈਡਮੀਆਂ ਖੋਲੀਆਂ ਜਾਣਗੀਆਂ।

Duration:00:04:30

Ask host to enable sharing for playback control

ਵਿਕਟੋਰੀਆ 'ਚ ਹੋਇਆ ਅਮਨ ਸੰਮੇਲਨ, ਭਾਰਤੀ ਮੂਲ ਦੇ ਧਾਰਮਿਕ ਆਗੂਆਂ ਨੇ ਵੀ ਦਿੱਤਾ ਏਕਤਾ ਅਤੇ ਅਮਨ ਦਾ ਸੰਦੇਸ਼

4/14/2025
ਵਿਕਟੋਰੀਆ ਦੇ ਵੱਖ-ਵੱਖ ਧਰਮਾਂ ਅਤੇ ਭਾਈਚਾਰਿਆਂ ਦੇ ਆਗੂ ਮੈਲਬਰਨ ਦੇ ਪਾਰਲੀਮੈਂਟ ਹਾਊਸ 'ਚ ਸ਼ੁੱਕਰਵਾਰ 11 ਅਪ੍ਰੈਲ 2025 ਨੂੰ ਇਕੱਠੇ ਹੋਏ ਸਨ ਜਿੱਥੇ ਅੰਦਰੂਨੀ ਸ਼ਾਂਤੀ ਅਤੇ ਸਾਂਝੀ ਮਨੁੱਖਤਾ ਨਾਲ ਭਾਈਚਾਰਕ ਸਦਭਾਵਨਾ ਨੂੰ ਮਜ਼ਬੂਤ ਕਰਨ ’ਤੇ ਵਿਚਾਰ ਕੀਤਾ ਗਿਆ। ਬ੍ਰਹਮਾ ਕੁਮਾਰੀਜ਼ ਤੋਂ ਸਿਸਟਰ ਜਯੰਤੀ, ਮੋਨਾਸ਼ ਯੂਨੀਵਰਸਿਟੀ ਦੇ ਪ੍ਰੋਫੈਸਰ ਕ੍ਰੈਗ ਹੈਸਡ, ਅਤੇ ਆਸਟਰੇਲੀਅਨ ਸੈਂਟਰ ਫੋਰ ਕ੍ਰਿਸਚੈਨਿਟੀਐਂਡ ਕਲਚਰ ਤੋਂ ਬਿਸ਼ਪ ਫਿਲਿਪ ਹੱਗਿਨਜ਼ ਨੇ ਸਮਾਜਿਕ ਏਕਤਾ ਅਤੇ ਆਪਸੀ ਸਹਿਯੋਗ ਦੀ ਗੱਲ ਕੀਤੀ। ਸੁਣੋ ਪੂਰੀ ਰਿਪੋਰਟ ਇਸ ਪੌਡਕਾਸਟ ਰਾਹੀਂ...

Duration:00:04:46

Ask host to enable sharing for playback control

ਪੰਜਾਬੀ ਡਾਇਰੀ: ਬੰਬਾਂ ਬਾਰੇ ਬਿਆਨ ਦੇ ਸਬੰਧ ਵਿੱਚ ਪ੍ਰਤਾਪ ਸਿੰਘ ਬਾਜਵਾ ਖਿਲਾਫ ਐਫ਼ਆਈਆਰ ਦਰਜ

4/14/2025
ਪੰਜਾਬ ਪੁਲਿਸ ਨੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਖਿਲਾਫ ਇੱਕ ਪਰਚਾ ਦਰਜ ਕੀਤਾ ਹੈ। ਮੋਹਾਲੀ ਵਿੱਚ ਦਰਜ ਹੋਏ ਇਸ ਪਰਚੇ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲਾਂ ਹੀ ਸੰਕੇਤ ਦਿੱਤੇ ਸਨ। ਕੀ ਹੈ ਇਹ ਪੂਰਾ ਮਾਮਲਾ ਅਤੇ ਪੰਜਾਬ ਦੀਆਂ ਹੋਰ ਅਹਿਮ ਖਬਰਾਂ ਜਾਣੋ ਇਸ ਪੌਡਕਾਸਟ ਰਾਹੀਂ....

Duration:00:09:12

Ask host to enable sharing for playback control

ਵਿਸਾਖੀ ਦੀਆਂ ਰੌਣਕਾਂ, ਮੋਟਰਸਾਈਕਲ ਰੈਲੀ ਰਾਹੀਂ ਬੁਲੰਦ ਕੀਤੀ ਸਿੱਖ ਭਾਈਚਾਰੇ ਦੇ ਹੱਕਾਂ ਦੀ ਆਵਾਜ਼

4/14/2025
ਖਾਲਸਾ ਪੰਥ ਦੇ ਸਾਜਨਾ ਦਿਵਸ ਵਿਸਾਖੀ ਦੇ ਤਿਓਹਾਰ ਦਾ ਪੰਜਾਬੀਆਂ ਵਲੋਂ ਪੂਰਾ ਸਾਲ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾਂਦਾ ਹੈ।ਦੁਨੀਆ ਦੇ ਕੋਨੇ-ਕੋਨੇ ਵਿੱਚ ਵੱਸੇ ਪੰਜਾਬੀ ਭਾਈਚਾਰੇ ਵਲੋਂ ਇਸ ਤਿਓਹਾਰ ਨੂੰ ਜੋਸ਼ੋ-ਖਰੋਸ਼ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਗੱਲ ਆਸਟ੍ਰੇਲੀਆ ਦੀ ਕਰੀਏ ਤਾਂ ਇੱਥੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਵਿਸਾਖੀ ਦੀਆਂ ਖੂਬ ਰੌਣਕਾਂ ਵੇਖਣ ਨੂੰ ਮਿਲੀਆਂ। ਆਜ਼ਾਦ ਸਿੱਖ ਸ਼ੋਸ਼ਲ ਮੋਟਰਸਾਈਕਲ ਕਲੱਬ ਵਲੋਂ ਕੱਢੀ ਗਈ ਮੋਟਰਸਾਈਕਲ ਰੈਲੀ ਭਾਈਚਾਰਕ ਸਾਂਝ ਦਾ ਸੁਨੇਹਾ ਦੇਣ ਦੇ ਨਾਲ-ਨਾਲ ਆਸਟ੍ਰੇਲੀਆ ਵਿੱਚ ਸਿੱਖ ਭਾਈਚਾਰੇ ਦੇ ਹੱਕਾਂ ਦੀ ਆਵਾਜ਼ ਵੀ ਬੁਲੰਦ ਕਰ ਗਈ। ਹੋਰ ਵੇਰਵੇ ਲਈ ਸੁਣੋ ਇਹ ਆਡੀਓ ਰਿਪੋਰਟ...

Duration:00:05:25